ਅੱਜ ਜਿਲ੍ਹਾ ਸੰਘਰਸ਼ ਕਮੇਟੀ ਦੇ ਪ੍ਰਧਾਨ ਨੇ ਮੀਟਿੰਗ ਕਰਦੇ ਹੋਏ ਕਿਹਾ ਕਿ ਲੁਧਿਆਣਾ ਪੱਛਮ ਸੀਟ ਦੇ ਵਿਧਾਇਕ ਆਮ ਆਦਮੀ ਪਾਰਟੀ ਦੇ ਗੁਰਪ੍ਰੀਤ ਗੋਗੀ
(TTT) ਅੱਜ ਜਿਲ੍ਹਾ ਸੰਘਰਸ਼ ਕਮੇਟੀ ਦੇ ਪ੍ਰਧਾਨ ਨੇ ਮੀਟਿੰਗ ਕਰਦੇ ਹੋਏ ਕਿਹਾ ਕਿ ਲੁਧਿਆਣਾ ਪੱਛਮ ਸੀਟ ਦੇ ਵਿਧਾਇਕ ਆਮ ਆਦਮੀ ਪਾਰਟੀ ਦੇ ਗੁਰਪ੍ਰੀਤ ਗੋਗੀ ਨੇ ਬੁੱਢਾ ਦਰਿਆ ਪ੍ਰੋਜੈਕਟ ਦੇ ਲਈ ਮੁੱਖਮੰਤਰੀ ਭਗਵੰਤ ਸਿੰਘ ਮਾਨ ਦੁਆਰਾ ਨੀਂਹ ਪੱਥਰ ਖੁਦ ਆਪਣੇ ਹੱਥਾਂ ਨਾਲ ਤੋੜ ਕੇ ਇਹ ਸਾਬਿਤ ਕਰ ਦਿੱਤਾ ਹੈ ਕਿ ਪੰਜਾਬ ਵਿੱਚ ਵਿਕਾਸ ਦੀ ਹਾਲਤ ਕਿਸ ਤਰ੍ਹਾਂ ਦੀ ਹੈ। ਵਿਧਾਇਕ ਗੋਗੀ ਨੇ ਕਿਹਾ ਕਿ ਅਗਰ ਅਸੀਂ ਜਨਤਾ ਦਾ ਕੰਮ ਨਹੀਂ ਕਰਵਾ ਸਕਦੇ ਤਾਂ ਇਸ ਤਰ੍ਹਾਂ ਦੇ ਨੀਂਹ ਪੱਥਰ ਦਾ ਕੀ ਫਾਇਦਾ, ਉਹ ਜਨਤਾ ਨੂੰ ਜਵਾਬ ਦੇਹ ਹੈ। ਸਮਾਂ ਆ ਗਿਆ ਹੈ ਕਿ ਜਨਤਾ ਨੂੰ ਜਿਆਦਾ ਦੇਰ ਤੱਕ ਬੇਵਕੁਫ ਨਹੀਂ ਬਣਾਇਆ ਜਾ ਸਕਦਾ। ਨੀਂਹ ਪੱਥਰਾਂ ਨਾਲ ਵਿਕਾਸ ਨਹੀਂ ਹੁੰਦੇ, ਕੰਮ ਕਰਨ ਨਾਲ ਵਿਕਾਸ ਹੁੰਦੇ ਹਨ। ਇਸ ਤਰ੍ਹਾਂ ਦੇ ਨਹੀਂ ਪੱਥਰ ਨੂੰ ਤੋੜ ਕੇ ਵਿਧਾਇਕ ਨੇ ਸ਼ਲਾਘਾਯੋਗ ਕੰਮ ਕੀਤਾ ਹੈ। ਇਸ ਪਾਸੇ ਤਾਂ ਸਰਕਾਰ ਕਹਿੰਦੀ ਹੈ ਕਿ ਵਿਕਾਸ ਲਈ ਫੰਡਾ ਵਿਚ ਕਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ, ਦੂਜੇ ਪਾਸੇ ਵਿਧਾਇਕ ਨੀਂਹ ਵਿਧਾਇਕ ਨੀਂਹ ਪੱਥਰ ਤੋੜ ਰਹੇ ਹਨ।ਇੱਕ ਪਾਸੇ ਗਰੀਬਾਂ ਨੂੰ ਮਕਾਨ ਬਣਾਉਣ ਦੇ ਵਾਅਦੇ ਕਰਨ ਵਾਲੀ ਸਰਕਾਰ ਦੂਜੇ ਪਾਸੇ ਜਮੀਨਾਂ ਦੇ ਕਲੈਕਟਰ ਰੇਟ ਵਧਾ ਰਹੀ ਹੈ ਜਿਸ ਨਾਲ ਮਕਾਨ ਬਣਾਉਣਾ ਸਪਨਾ ਨਜ਼ਰ ਆ ਰਿਹਾ ਹੈ।ਸਰਕਾਰ ਆਪਣਾ ਖਜ਼ਾਨਾ ਭਰਨ ਦੇ ਲਈ ਵਹੀਕਲ ਟੈਕਸ ਵਧਾ ਰਹੀ ਹੈ ਜੋ ਜਨਤਾ ਤੇ ਬੋਝ ਹੈ। ਇਸ ਨੂੰ ਵਾਪਿਸ ਲਿਆ ਜਾਵੇ। ਜਨਤਾ ਨੂੰ ਹੁਣ ਸਰਕਾਰ ਆਪਣਾ ਅਸਲੀ ਰੂਪ ਦਿਖਾ ਰਹੀ ਹੈ ਜੋ ਇਸਦੇ ਪਤਨ ਦਾ ਕਾਰਨ ਬਣੇਗਾ।ਇਸ ਮੌਕੇ ਤੇ ਨਵਲ ਕਿਸ਼ੋਰ ਕਾਲੀਆ, ਨਰਿੰਦਰ ਸਿੰਘ, ਪਾਲ ਚੰਦਰ, ਨੀਰਜ ਸ਼ਰਮਾ, ਮਦਨ ਦੱਤਾ, ਰੁਸਤਮ, ਪ੍ਰਵੀਨ ਕੁਮਾਰੀ, ਬਲਵੀਰ ਕੌਰ, ਚਮਨ ਲਾਲ ਆਦਿ ਸ਼ਾਮਿਲ ਸਨ।