
ਹੁਸ਼ਿਆਰਪੁਰ ( ਨਵਨੀਤ ਸਿੰਘ ਚੀਮਾ ):- ਅਕਸਰ ਨਿਤ ਦਿਹਾੜੇ ਨੌਜਵਾਨ ਵਰਗ ਨੂੰ ਏਜੰਟਾਂ ਵਲੋਂ ਵਿਦੇਸ਼ ਵਿੱਚ ਭੇਜਣ ਤੇ ਨਾਮ ਤੇ ਠੱਗੀਆਂ ਦਾ ਸ਼ਿਕਾਰ ਬਣਾਇਆ ਜਾਂਦਾ ਹੈ। ਨੌਜਵਾਨ ਲੱਖਾਂ ਰੁਪਈਆ ਦੇ ਕੇ ਬਾਹਰ ਜਾਣ ਦੇ ਚਾਅ ਦੇ ਵਿੱਚ ਪੈਸਾ ਵੀ ਡੁਬੋ ਕੇ ਬਹਿ ਜਾਂਦੇ ਹਨ। ਇਸੇ ਤਰ੍ਹਾਂ ਦਾ ਇੱਕ ਮਾਮਲਾ ਥਾਣਾ ਤਲਵਾੜਾ ਦੇ ਅਧੀਨ ਆਉਂਦੇ ਪਿੰਡ ਪੰਡਾਇਨ ਤੋਂ ਸਾਹਮਣੇ ਆਇਆ ਜਿਥੋਂ ਦੇ ਰਹਿਣ ਵਾਲੇ ਰੋਮੀ ਕੁਮਾਰ ਪੁੱਤਰ ਗੁਰਭਜਨ ਸਿੰਘ ਨੂੰ ਵਿਦੇਸ਼ ਭੇਜਣ ਦੇ ਨਾਮ ਤੇ 10 ਲੱਖ ਰੁਪਏ ਦੀ ਧੋਖਾਧੜੀ ਕੀਤੀ ਗਈ ਹੈ। ਜਾਣਕਾਰੀ ਮੁਤਾਬਿਕ 13 ਦਸੰਬਰ 2024 ਨੂੰ ਰੋਮੀ ਕੁਮਾਰ ਪੁੱਤਰ ਗੁਰਭਜਨ ਸਿੰਘ ਵਾਸੀ ਪਿੰਡ ਸ੍ਰੀ ਪੰਡਾਇਣ ਥਾਣਾ ਤਲਵਾੜਾ ਜ਼ਿਲਾ ਹੁਸ਼ਿਆਰਪੁਰ ਅਤੇ ਅਤੇ ਹਰਦੀਪ ਕੁਮਾਰ ਪਿੰਡ ਬਹਿ ਚੂਹੜ ਵਲੋਂ ਕਪਿਲ ਠਾਕੁਰ ਪੁੱਤਰ ਲੇਖ ਰਾਜ ਵਾਸੀ ਬਡਾਲਾ ਦੇ ਖਿਲਾਫ ਵਿਦੇਸ਼ ਭੇਜਣ ਦੇ ਨਾਮ ਤੇ 10 ਲੱਖ ਰੁਪਏ ਦੀ ਧੋਖਾਧੜੀ ਕਰਨ ਸੰਬੰਧੀ ਦਰਖਾਸਤ ਦਰਜ ਕਰਵਾਈ ਸੀ। ਏਐਸਆਈ ਲਖਵਿੰਦਰ ਸਿੰਘ ਵੱਲੋਂ ਇਸਦੀ ਪੜਤਾਲ ਅਪਰਾਧ ਸ਼ਾਖਾ ਹੁਸ਼ਿਆਰਪੁਰ ਵੱਲੋਂ ਕੀਤੀ ਗਈ ਅਤੇ ਰਿਪੋਰਟ ਦੇ ਆਧਾਰ ਤੇ ਮਾਨਯੋਗ ਐਸਐਸਪੀ ਹੁਸ਼ਿਆਰਪੁਰ ਜੀ ਦੇ ਹੁਕਮ ਨੰਬਰ 2151-PC ਦੇ ਤਹਿਤ ਕਪਿਲ ਠਾਕੁਰ ਪੁੱਤਰ ਲੇਖ ਰਾਜ ਵਾਸੀ ਬਡਾਲਾ ਦਤਾਰਪੁਰ ਥਾਣਾ ਹਾਜੀਪੁਰ ਜਿਲਾ ਹੁਸ਼ਿਆਰਪੁਰ ਦੇ ਖਿਲਾਫ IPC 420,406 ਅਤੇ 318, 316(2)BNS ਦੇ ਤਹਿਤ ਮੁਕਦਮਾ ਦਰਜ ਕੀਤਾ ਗਿਆ ਹੈ।

