ਸਨਾਤਨ ਧਰਮ ਕਾਲਜ ਹੁਸ਼ਿਆਰਪੁਰ ਵਿਖੇ ਮਿਸ਼ਨ ‘ਕੋਨਾ ਕੋਨਾ ਸ਼ਿਕਸ਼ਾ’ ਦੇ ਅੰਤਰਗਤ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ
ਹੁਸ਼ਿਆਰਪੁਰ 22 ਸਿਤੰਬਰ (ਬਜਰੰਗੀ ਪਾਂਡੇ ) :ਸਨਾਤਨ ਧਰਮ ਕਾਲਜ ਹੁਸ਼ਿਆਰਪੁਰ ਦੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼੍ਰੀਮਤੀ ਹੇਮਾ ਸ਼ਰਮਾ, ਸਕੱਤਰ ਸ੍ਰੀ ਗੋਪਾਲ ਸ਼ਰਮਾ ਅਤੇ ਕਾਰਜਕਾਰੀ ਪ੍ਰਿੰਸੀਪਲ ਸ਼੍ਰੀ ਪ੍ਰਸ਼ਾਂਤ ਸੇਠੀ ਦੇ ਮਾਰਗ ਦਰਸ਼ਨ ਅਤੇ ਆਈ.ਕਿਊ.ਏ.ਸੀ ਦੇ ਸਹਿਯੋਗ ਨਾਲ ਕਾਮਰਸ ਵਿਭਾਗ ਵੱਲੋਂ ਬੀ.ਕਾੱਮ ਭਾਗ ਤੀਸਰਾ ਦੇ ਵਿਦਿਆਰਥੀਆਂ ਲਈ ਸਿਕਓਰਿਟੀਜ਼ ਐਕਸਚੇਂਜ ਬੋਰਡ ਆਫ਼ ਇੰਡੀਆ (ਐੱਸ.ਈ.ਬੀ.ਆਈ) ਦੁਆਰਾ ਪ੍ਰਮੋਟ ਕੀਤੇ ਨੈਸ਼ਨਲ ਇੰਸਟੀਚਿਊਟ ਆਫ ਸਕਿਓਰਿਟੀਜ਼ ਮਾਰਕੀਟ (ਐੱਨ.ਆਈ.ਐੱਸ.ਐਮ) ਦੇ ਮਿਸ਼ਨ ‘ਕੋਨਾ ਕੋਨਾ ਸ਼ਿਕਸ਼ਾ’ ਦੇ ਅੰਤਰਗਤ ਵਿੱਤੀ ਸਾਖਰਤਾ ਸੰਬੰਧੀ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ 64 ਵਿਦਿਆਰਥੀਆਂ ਨੇ ਭਾਗ ਲਿਆ। ਇਸ ਪ੍ਰੋਗਰਾਮ ਦਾ ਉਦੇਸ਼ ਵਿਦਿਆਰਥੀਆਂ ਨੂੰ ਐੱਨ.ਐੱਸ.ਈ, ਬੀ.ਐਸ.ਈ., ਡੀਮੈਟ, ਮਿਊਚਲ ਫੰਡ ਬਾਰੇ ਜਾਣਕਾਰੀ ਦੇਣਾ ਸੀ। ਇਸ ਪ੍ਰੋਗਰਾਮ ਦੇ ਇੰਚਾਰਜ ਪ੍ਰੋ.ਮਨਜੀਤ ਕੌਰ ਅਤੇ ਡਾ.ਸਚਿਨ ਕੁਮਾਰ ਸਨ ਅਤੇ ਅਨੀਤਾ ਸੈਣੀ ਨੇ ਇਸ ਪੋ੍ਗਰਾਮ ਵਿੱਚ ਰਿਸੋਰਸ ਪਰਸਨ ਦੇ ਤੌਰ ‘ਤੇ ਸ਼ਿਰਕਤ ਕੀਤੀ। ਪ੍ਰਿੰਸੀਪਲ ਸ਼੍ਰੀ ਪ੍ਰਸ਼ਾਂਤ ਸੇਠੀ ਨੇ ਰਿਸੋਰਸ ਪਰਸਨ ਦਾ ਧੰਨਵਾਦ ਕੀਤਾ ਅਤੇ ਵਰਕਸ਼ਾਪ ਦੇ ਅੰਤ ਵਿੱਚ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰੋ ਈਸ਼ਾ,ਪ੍ਰੋ.ਡਿੰਪਲ, ਪ੍ਰੋ.ਮਨੀਸ਼ਾ ਠਾਕੁਰ ਪ੍ਰੋ.ਮਨਪ੍ਰੀਤ ਕੌਰ, ਪ੍ਰੋ.ਹਰਜੋਤ ਕੌਰ, ਪ੍ਰੋ. ਨੇਹਾ, ਪ੍ਰੋ.ਮਹਿਕ ਅਤੇ ਪ੍ਰੋ.ਸਾਹਿਬਾ ਆਦਿ ਮੌਜੂਦ ਸਨ।