ਲੋਕਾਂ ਦੀ ਸਹੂਲਤ ਲਈ ਲਗਾਏ ਰਾਹਤ ਕੈਂਪ ਦੌਰਾਨ ਪਬਲਿਕ ਦੀਆਂ ਕੁੱਲ 298 ਦਰਖਾਸਤਾਂ ਦਾ ਨਿਪਟਾਰਾ ਕੀਤਾ ਗਿਆ।*
ਹੁਸ਼ਿਆਰਪੁਰ 4 ਫਰਵਰੀ (ਬਜਰੰਗੀ ਪਾਂਡੇ): ਸੁਰੇਂਦਰ ਲਾਂਬਾ IPS ਸੀਨੀਅਰ ਕਪਤਾਨ ਪੁਲਿਸ, ਹੁਸ਼ਿਆਰਪੁਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲਾ ਭਰ ਦੇ ਸਮੂਹ ਥਾਣਿਆਂ ਅਤੇ ਸਬ-ਡਵੀਜਨ ਪੱਧਰ ਤੇ ਪਬਲਿਕ ਦੀਆਂ ਸ਼ਿਕਾਇਤਾਂ ਦਾ ਮੌਕਾ ਪਰ ਤੁਰੰਤ ਨਿਪਟਾਰਾ ਕਰਨ ਹਿੱਤ ਮਿਤੀ 03 ਅਤੇ 04 ਫਰਵਰੀ, 2024 ਨੂੰ ਰਾਹਤ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਪਬਲਿਕ ਦੀਆਂ ਕੁੱਲ 298 ਦਰਖਾਸਤਾਂ ਦਾ ਨਿਪਟਾਰਾ ਕੀਤਾ ਗਿਆ। ਇਸ ਨਾਲ ਪਬਲਿਕ ਨੂੰ ਦੂਰ ਹੈਡਕੁਆਟਰ ਤੇ ਜਾਣ ਦੀ ਬਜਾਏ ਆਪਣੇ ਘਰ ਨੇੜਲੇ ਥਾਣਾ ਵਿਖੇ ਇਹ ਸਹੂਲਤ ਮਿਲਣ ਨਾਲ ਉਨ੍ਹਾਂ ਨੂੰ ਬਹੁੱਤ ਵੱਡੀ ਰਾਹਤ ਮਿਲੀ ਹੈ। ਭਵਿੱਖ ਵਿੱਚ ਵੀ ਹਰੇਕ ਹਫਤੇ ਅਜਿਹੇ ਰਾਹਤ ਕੈਂਪ ਲਗਾਕੇ ਪਬਲਿਕ ਨੂੰ ਇਹ ਸੁਵਿਧਾ ਦਿੱਤੀ ਜਾਂਦੀ ਰਹੇਗੀ।
ਲੋਕਾਂ ਦੀ ਸਹੂਲਤ ਲਈ ਲਗਾਏ ਰਾਹਤ ਕੈਂਪ ਦੌਰਾਨ ਪਬਲਿਕ ਦੀਆਂ ਕੁੱਲ 298 ਦਰਖਾਸਤਾਂ ਦਾ ਨਿਪਟਾਰਾ ਕੀਤਾ ਗਿਆ
Date: