News, Breaking News, Latest News, News Headlines, Live News, Today News | GBC Update

News, Latest News, Breaking News, News Headlines, Live News, Today News, GBC Update Breaking News

ਸਿਹਤ ਸੰਸਥਾਵਾਂ ਵਿੱਚ ਮਰੀਜਾਂ ਨੂੰ ਮਿਲਣ ਵਾਲੀਆਂ ਸਿਹਤ ਸਹੂਲਤਾਂ ਸੰਬੰਧੀ ਤਿੰਨ ਰੋਜ਼ਾ ਸਿਖਲਾਈ ਸੈਸ਼ਨ ਦਾ ਹੋਇਆ ਸਮਾਪਨ

ਸਿਹਤ ਸੰਸਥਾਵਾਂ ਵਿੱਚ ਮਰੀਜਾਂ ਨੂੰ ਮਿਲਣ ਵਾਲੀਆਂ ਸਿਹਤ ਸਹੂਲਤਾਂ ਸੰਬੰਧੀ ਤਿੰਨ ਰੋਜ਼ਾ ਸਿਖਲਾਈ ਸੈਸ਼ਨ ਦਾ ਹੋਇਆ ਸਮਾਪਨ

(TTT)ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਵੱਲੋਂ ਜਿਲਿਆਂ ਵਿੱਚ ਉਲੀਕੀ ਗਈ ਸਿਖਲਾਈ ਦੀ ਲੜੀ ਤਹਿਤ ਜਿਲ੍ਹੇ ਦੀਆਂ ਸਿਹਤ ਸੰਸਥਾਵਾਂ ਵਿੱਚ ਮਰੀਜਾਂ ਨੂੰ ਮਿਲਣ ਵਾਲੀਆਂ ਸਿਹਤ ਸਹੂਲਤਾਂ ਵਿੱਚ ਹੋਰ ਸੁਧਾਰ ਲਿਆਉਣ ਲਈ ਸਰਵਿਸ ਪ੍ਰੋਵਾਈਡਰ ਅਤੇ ਇੰਟਰਨਲ ਅਸੈਂਸਰ ਵੱਲੋਂ ਆਰੰਭ ਕੀਤੇ ਤਿੰਨ ਰੋਜ਼ਾ ਸਿਖਲਾਈ ਸੈਸ਼ਨ ਦਾ ਸਿਵਲ ਸਰਜਨ ਡਾ.ਬਲਵਿੰਦਰ ਕੁਮਾਰ ਦੀ ਅਗਵਾਈ ਵਿੱਚ ਜਿਲ੍ਹਾ ਹੁਸ਼ਿਆਰਪੁਰ ਵਿੱਚ ਦੇ ਹੋਟਲ ਫਾਈਨ ਡਾਈਨ ਵਿਖੇ ਅੱਜ ਸਮਾਪਨ ਕੀਤਾ ਗਿਆ। ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ ਹਰਬੰਸ ਕੌਰ, ਸੀਨੀਅਰ ਮੈਡੀਕਲ ਅਫਸਰ ਬਲਾਕ ਚੱਕੋਵਾਲ ਡਾ.ਬਲਦੇਵ ਸਿੰਘ, ਏ.ਐਚ.ਏ ਹੁਸ਼ਿਆਰਪੁਰ ਡਾ ਸ਼ਿਪਰਾ ਧੀਮਾਨ , ਏ. ਐਚ.ਏ. ਪਟਿਆਲਾ ਡਾ.ਹਰਸ਼ਨੂਰ, ਜ਼ਿਲ੍ਹਾ ਬੀਸੀਸੀ ਕੋਆਰਡੀਨੇਟਰ ਅਮਨਦੀਪ ਸਿੰਘ ਅਤੇ ਟਰੇਨਰ ਸ਼੍ਰੀਮਤੀ ਸਨੇਹ ਲਤਾ ਕੁਆਲਿਟੀ ਸੈਲ ਮੋਹਾਲੀ ਹਾਜ਼ਰ ਰਹੇ ।
ਟ੍ਰੇਨਿੰਗ ਦੇ ਸਮਾਪਨ ਮੌਕੇ ਸਿਵਲ ਸਰਜਨ ਡਾ ਡਮਾਣਾ ਨੇ ਟ੍ਰੈਨਰਾਂ ਅਤੇ ਭਾਗੀਦਾਰਾਂ ਨੂੰ ਹਦਾਇਤ ਕੀਤੀ ਕਿ ਇਸ ਤਿੰਨ ਰੋਜ਼ਾ ਟ੍ਰੇਨਿੰਗ ਵਿੱਚ ਟ੍ਰੈਨਰਾਂ ਵੱਲੋਂ ਜੋ ਕੁਝ ਸਿਖਾਇਆ ਗਿਆ ਹੈ ਉਸਨੂੰ ਆਪਣੀਆਂ ਸਿਹਤ ਸੰਸਥਾਵਾਂ ਵਿੱਚ ਲਾਗੂ ਕਰਕੇ ਸੁਧਾਰ ਲਿਆਂਦਾ ਜਾਵੇ ਅਤੇ ਸਿਹਤ ਸੰਸਥਾਂਵਾਂ ਵਿੱਖੇ ਇਲਾਜ ਕਰਵਾਉਣ ਆਉਂਦੇ ਮਰੀਜ਼ਾਂ ਨੂੰ ਮਿਆਰੀ ਸਿਹਤ ਸਹੂਲ਼ਤਾਂ ਅਤੇ ਸਾਫ-ਸੁਧਰਾ ਵਾਤਾਵਰਨ ਮੁੱਹੀਆ ਕਰਵਾਇਆ ਜਾ ਸਕੇ।