ਨਸ਼ੇ ਨਾਲ ਟੁੰਨ ਵਿਅਕਤੀ ਨੇ ਲਾਪ੍ਰਵਾਹੀ ਨਾਲ ਐਕਟਿਵਾ ਚਲਾਉਂਦਿਆਂ ਟੱਕਰ ਮਾਰ ਕੇ ਤੋੜੀ ਬਜ਼ੁਰਗ ਦੀ ਲੱਤ
ਬਜ਼ੁਰਗ ਹਸਪਤਾਲ ਜੇਰੇ ਇਲਾਜ
ਹੁਸ਼ਿਆਰਪੁਰ, 4 ਜਨਵਰੀ,(TTT)
ਕੁਲਤਾਰ ਸਿੰਘ ਪੁੱਤਰ ਸ: ਸੋਹਣ ਸਿੰਘ, ਵਾਸੀ ਅਜੀਤ ਨਗਰ, ਆਸਲਾਮਾਬਾਦ ਹੁਸ਼ਿਆਰਪੁਰ ਜੋ ਕਿ ਇਸ ਸਮੇਂ ਹਸਪਤਾਲ ਹੁਸ਼ਿਆਰਪੁਰ ਵਿਖੇ ਜੇਰੀ ਇਲਾਜ ਹੈ ਨੇ ਦੱਸਿਆ ਕਿ ਉਹ ਹਰ ਰੋਜ਼ ਸ਼ਾਮ ਨੂੰ ਰੋਟੀ ਖਾ ਕੇ ਕਰੀਬ ਇੱਕ ਕਿਲੋਮੀਟਰ ਤੱਕ ਸੈਰ ਲਈ ਜਾਂਦਾ ਸੀ। ਉਹ 24 ਦਸੰਬਰ 2023 ਨੂੰ ਵੀ ਸਾਮ ਕਰੀਬ 7-30ਵਜੇ ਪਹਿਲਾਂ ਦੀ ਤਰ੍ਹਾਂ ਸੈਰ ਕਰਨ ਗਿਆ ਸੀ ਅਤੇ ਘਰ ਨੂੰ ਵਾਪਸ ਆ ਰਿਹਾ ਸੀ। ਜਦੋ ਉਹ ਆਪਣੇ ਘਰ ਤੋਂ ਕਰੀਬ ਇੱਕ ਮੋੜ ਪਿੱਛੇ ਸੀ ਤਾਂ ਅਚਾਨਕ ਮੇਰੇ ਪਿੱਛੋਂ ਤੋਂ ਕਿਸੇ ਅਣਪਛਾਤੇ ਵਿਅਕਤੀ ਜੋ ਪੀ਼ਬੀ 07 ਬੀ.ਟੀ.0483 ਐਕਟਿਵਾ ਤੇ ਸਵਾਰ ਸੀ ਨੇ ਮੇਰੇ ਨਾਲ ਟੱਕਰ ਮਾਰ ਦਿੱਤੀ, ਜਿਸ ਨਾਲ ਮੇਰੀ ਸੱਜੀ ਲੱਤ ਦੀਆਂ ਦੋਵੇਂ ਹੱਡੀਆਂ ਟੁੱਟ ਗਈਆਂ। ਮੈਂ ਦਰਦ ਨਾਲ ਕਰਾਉਂਦਾ ਚੀਖ਼ਾਂ ਮਾਰਦਾ ਕਹਿ ਰਿਹਾ ਸੀ ਕਿ ਮੇਰੀ ਲੱਤ ਗਈ, ਮੇਰੀ ਲੱਤ ਗਈ। ਉਕਤ ਵਿਅਕਤੀ ਵੀ ਉੱਥੇ ਹੀ ਡਿੱਗ ਪਿਆ ਉਸ ਤੋਂ ਉੱਠ ਨਹੀਂ ਸੀ ਹੋ ਰਿਹਾ, ਉਹ ਬੇਹੱਦ ਨਸ਼ੇ ਦੀ ਹਾਲਤ ਵਿੱਚ ਜਾਪ ਰਿਹਾ ਸੀ। ਮੇਰਾ ਰੌਲਾ ਸੁਣ ਕੇ ਲੋਕ ਇਕੱਠੇ ਹੋਏ ਤਾਂ ਮੈਂ ਉਹਨਾਂ ਨੂੰ ਨੰਬਰ ਦੱਸਿਆ ਤੇ ਕਿਹਾ ਕਿ ਇਸ ਨੰਬਰ ਤੇ ਫੋਨ ਕਰ ਦਿਓ। ਉਨ੍ਹਾਂ ਨੇ ਮੇਰੇ ਦੱਸੇ ਨੰਬਰ ਤੇ ਫੋਨ ਕੀਤਾ ਤੇ ਮੇਰਾ ਬੇਟਾ ਬਿਨਾਂ ਕਿਸੇ ਦੇਰੀ ਦੇ ਆ ਗਿਆ। ਉਸ ਸਮੇਂ ਤੱਕ ਮੇਰੇ ਵਿੱਚ ਸਕੂਟਰੀ ਮਾਰਨ ਵਾਲਾ ਵਿਅਕਤੀ ਵੀ ਉੱਥੇ ਹੀ ਬੈਠਾ ਹੋਇਆ ਸੀ ਜਿਸ ਕੋਲੋਂ ਨਸ਼ੇ ਦੀ ਹਾਲਤ ਵਿੱਚ ਉੱਠ ਨਹੀਂ ਸੀ ਹੋ ਰਿਹਾ। ਉਕਤ ਵਿਅਕਤੀ ਨੇ ਆਪਣੇ ਕਿਸੇ ਜਾਣਕਾਰ ਹੋਰ ਨੌਜਵਾਨ ਨੂੰ ਵੀ ਉੱਥੇ ਸੱਦਿਆ, ਜਿਸ ਨੇ ਮੇਰੇ ਲੜਕੇ ਨਾਲ ਵੀ ਬਦਤਮੀਜੀ ਕਰਨ ਦੀ ਕੋਸ਼ਿਸ਼ ਕੀਤੀ। ਉਹ ਵੀ ਨਸ਼ੇ ਵਿੱਚ ਹੀ ਜਾਪ ਰਿਹਾ ਸੀ। ਜਦੋਂ ਮੇਰੇ ਬੇਟੇ ਨੇ ਉਸ ਤੋਂ ਉਸਦਾ ਨਾ ਪਤਾ ਪੁੱਛਿਆ ਤਾਂ ਉਸ ਨੇ ਦੱਸਣ ਤੋਂ ਇਨਕਾਰ ਕਰ ਦਿੱਤਾ ਅਤੇ ਬਿਨਾਂ ਦੱਸਿਆ ਹੀ ਉਥੋਂ ਉਕਤ ਟੱਕਰ ਮਾਰਨ ਵਾਲੇ ਵਿਅਕਤੀ ਨੂੰ ਲੈ ਕੇ ਫਰਾਰ ਹੋ ਗਿਆ। ਉਸ ਸਮੇਂ ਮੇਰਾ ਦਰਦ ਨਾਲ ਬਹੁਤ ਬੁਰਾ ਹਾਲ ਸੀ। ਮੇਰਾ ਲੜਕਾ ਮੈਨੂੰ ਇਲਾਜ ਲਈ ਹਸਪਤਾਲ ਲੈ ਆਏ ਜਿੱਥੇ ਮੈਂ ਜੇਰੇ ਇਲਾਜ ਹਾਂ। ਇਸ ਐਕਸੀਡੈਂਟ ਸਬੰਧੀ ਪੁਲਿਸ ਥਾਣਾ ਸਦਰ ਹੁਸ਼ਿਆਰਪੁਰ ਨੂੰ ਵੀ ਸੂਚਿਤ ਕੀਤਾ ਗਿਆ ਸੀ। ਇਸ ਸਬੰਧੀ ਪੁਲਿਸ ਕਾਰਵਾਈ ਕਰ ਰਹੇ ਸਬੰਧਤ ਏ.ਐਸ.ਆਈ. ਨੂੰ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਟੱਕਰ ਮਾਰ ਕੇ ਭਜੇ ਵਿਅਕਤੀ ਨੂੰ ਫੜਨ ਲਈ ਉਨ੍ਹਾਂ ਦੀ ਕੋਸ਼ਿਸ਼ ਲਗਾਤਾਰ ਜਾਰੀ ਹੈ।