ਸਮਰਾਲਾ ‘ਚ ਵਾਪਰਿਆ ਦਰਦਨਾਕ ਸੜਕ ਹਾਦਸਾ; ACP ਤੇ ਉਨ੍ਹਾਂ ਦੇ ਗੰਨਮੈਨ ਦੀ ਹੋਈ ਮੌਤ, ਡਰਾਈਵਰ ਗੰਭੀਰ ਜ਼ਖਮੀ
(TTT)ਸਮਰਾਲਾ ਦੇ ਕੋਲ ਪੈਂਦੇ ਪਿੰਡ
ਦਿਆਲਪੁਰਾ ਤੇ ਕੋਲ ਬਣੇ ਫਲਾਈਓਵਰ ਤੇ ਇੱਕ ਦਰਦਨਾਕ ਹਾਦਸਾ ਹੋਇਆ।ਜਿਸ ਵਿੱਚ ਲੁਧਿਆਣਾ ਈਸਟ ਦੇ ਏਸੀਪੀ ਅਤੇ ਉਹਨਾਂ ਦੇ ਗੰਨਮੈਨ ਦੀ ਮੌਤ ਹੋ ਗਈ ਅਤੇ ਡਰਾਈਵਰ ਬੁਰੀ ਤਰ੍ਹਾਂ ਜਖਮੀ ਹੋ ਗਿਆ।
ਮਿਲੀ ਜਾਣਕਾਰੀ ਮੁਤਾਬਿਕ ਇਹ ਹਾਦਸਾ ਦੇਰ ਰਾਤ ਇੱਕ ਵਜੇ ਵਾਪਰਿਆ। ਇਸ ਹਾਦਸੇ ‘ਚ ਜਖਮੀ ਹੋਏ ਡਰਾਈਵਰ ਨੂੰ ਜਿਸਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ। ਮ੍ਰਿਤਕਾਂ ਦੀ ਪਛਾਣ ਏਸੀਪੀ ਸੰਦੀਪ ਸਿੰਘ ਅਤੇ ਮ੍ਰਿਤਕ ਗੰਨਮੈਨ ਪਰਮਜੋਤ ਸਿੰਘ ਹੋਈ।
ਜਾਣਕਾਰੀ ਮੁਤਾਬਿਕ ਫੋਰਚੂਨਰ ਗੱਡੀ ਦੇ ਵਿੱਚ ਸਵਾਰ ਹੋ ਕੇ ਲੁਧਿਆਣਾ ਈਸਟ ਦੇ ਏਸੀਪੀ ਸੰਦੀਪ ਸਿੰਘ ਆਪਣੇ ਗੰਨਮੈਨ ਅਤੇ ਡਰਾਈਵਰ ਨਾਲ ਚੰਡੀਗੜ੍ਹ ਤੋਂ ਆ ਰਹੇ ਸੀ ਕਿ ਸਮਰਾਲਾ ਦੇ ਕੋਲ ਦਿਆਲਪੁਰਾ ਪਿੰਡ ਦੇ ਨੇੜੇ ਬਣੇ ਫਲਾਈ ਓਵਰ ਤੇ ਇੱਕ ਓਵਰਟੇਕ ਕਰ ਰਹੀ ਸਕੋਰਪੀਓ ਗੱਡੀ ਨਾਲ ਭਿਆਨਕ ਟੱਕਰ ਹੋ ਗਈ।
ਸਮਰਾਲਾ ‘ਚ ਵਾਪਰਿਆ ਦਰਦਨਾਕ ਸੜਕ ਹਾਦਸਾ; ACP ਤੇ ਉਨ੍ਹਾਂ ਦੇ ਗੰਨਮੈਨ ਦੀ ਹੋਈ ਮੌਤ, ਡਰਾਈਵਰ ਗੰਭੀਰ ਜ਼ਖਮੀ
Date: