ਸੰਯੁਕਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਨੇ ਵੱਡੀ ਗਿਣਤੀ ਵਿੱਚ ਧਰਨਾ ਮਾਰਿਆ

Date:

ਹੁਸ਼ਿਆਰਪੁਰ : ਸੰਯੁਕਤ ਕਿਸਾਨ ਮੋਰਚੇ ਦੇ ਦਿਤੇ ਪ੍ਰੋਗਰਾਮ ਅਨੁਸਾਰ ਅੱਜ ਮਿਤੀ 10-3-2025 ਨੂੰ ਡਾਕਟਰ ਰਵਜੋਤ ਸਿੰਘ ਕੈਬਿਨੇਟ ਮੰਤਰੀ ਪੰਜਾਬ ਦੇ ਹੁਸ਼ਿਆਰੁਪਰ ਦਫਤਰ ਅੱਗੇ ਸੰਯੁਕਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਨੇ ਵੱਡੀ ਗਿਣਤੀ ਵਿੱਚ ਧਰਨਾ ਮਾਰਿਆ, ਜਿਨ੍ਹਾਂ ਦੀ ਅਗਵਾਈ ਬੀ.ਕੇ,ਯੂ (ਕਾਦੀਆਂ) ਵਲੋਂ ਪਵਿਤਰ ਸਿੰਘ ਧੁੱਗਾ, ਸੱਤਪਾਲ ਸਿੰਘ ਡਡਿਆਣਾ, ਜਮਹੂਰੀ ਕਿਸਾਨ ਸਭਾ ਪੰਜਾਬ ਵਲੋ ਦਵਿੰਦਰ ਸਿੰਘ ਕੱਕੋਂ, ਕੁਲ ਹਿੰਦ ਕਿਸਾਨ ਸਭਾ ਵਲੋ ਕਾਮਰੇਡ ਗੁਰਮੇਸ਼ ਸਿੰਘ, ਬੀ.ਕੇ.ਯੂ ( ਏਕਤਾ ਉਗਰਾਹਾਂ) ਤੋਂ ਮਾਸਟਰ ਸ਼ਿੰਗਾਰਾ ਸਿੰਘ ਮਕੀਮਪੁਰ ਅਤੇ ਰਜਿੰਦਰ ਸਿੰਘ ਅਜਾਦ ਨੇ ਕੀਤੀ । ਕਿਸਾਨਾ ਨੇ ਮੰਗ ਕੀਤੀ ਕੇ ਕੌਮੀ ਖੇਤੀ ਮਾਰਕੀਟਿੰਗ ਨੀਤੀ ਖਰੜਾ ਕੇਂਦਰ ਸਰਕਾਰ ਵਾਪਿਸ ਲਵੇ, ਪੰਜਾਬ ਸਰਕਾਰ ਦੂਸਰੇ ਰਾਜਾਂ ਦੀਆਂ ਸਰਕਾਰਾਂ ਨਾਲ ਗੱਲਬਾਤ ਕਰਕੇ ਕੌਮੀ ਖੇਤੀ ਮਾਰਕੀਟਿੰਗ ਨੀਤੀ ਖਰੜਾ ਵਾਪਿਸ ਕਰਾਉਣ ਲਈ ਮਾਹੌਲ ਪੈਦਾ ਕਰੇ, ਅਬਾਦਕਾਰ ਕਿਸਾਨਾ ਨੂੰ ਉਜਾੜਨਾ ਬੰਦ ਕਰੇ, ਭਾਰਤ ਮਾਲਾ ਅਤੇ ਹੋਰ ਪ੍ਰੋਜੈਕਟਾਂ ਲਈ ਜਮੀਨਾਂ ਇਕਵਾਈਰ ਕਰਨ ਲਈ 2013 ਦੇ ਕਾਨੂੰਨ ਅਨੁਸਾਰ ਅਤੇ ਉਜਾੜਾ ਭੱਤਾ ਨਾਲ ਜੋੜ ਕੇ ਮੁਆਵਜਾ ਦਿਤਾ ਜਾਵੇ । ਇਹ ਵੀ ਮੰਗ ਕੀਤੀ ਗਈ ਕਿ ਬਾਸਮਤੀ, ਮੱਕੀ, ਮੁੰਗੀ, ਮਟਰ, ਆਲੂ ਅਤੇ ਗੋਭੀ ਫਸਲਾਂ ਤੇ ਐਮ.ਐਸ.ਪੀ. ਦੇ ਕੇ ਕਣਕ-ਝੋਨੇ ਦਾ ਬਦਲ ਦਿਤਾ ਜਾਵੇ ਤਾਂ ਕਿ ਪੰਜਾਬ ਦਾ ਪਾਣੀ ਬਚਾਇਆ ਜਾ ਸਕੇ । ਕਿਸਾਨਾ ਮੰਗ ਕੀਤੀ ਕਿ ਦਿੱਲੀ ਕਿਸਾਨ ਅੰਦੋਲਨ ਵਿੱਚ ਸ਼ਹੀਦ ਹੋਏ ਕਿਸਾਨ ਮਜਦੂਰਾਂ ਦੇ ਪਰਿਵਾਰਾ ਨੂੰ ਮੁਆਵਜਾ ਅਤੇ ਘਰ ਦੇ ਇੱਕ ਮੈਂਬਰ ਨੂੰ ਨੌਕਰੀ ਦਿਤੀ ਜਾਵੇ, 19 ਦਸੰਬਰ 2023 ਨੂੰ ਮੁੱਖ ਮੰਤਰੀ ਪੰਜਾਬ ਵਲੋ ਮੰਨੀਆਂ ਮੰਗਾ ਨੂੰ ਲਾਗੂ ਕੀਤਾ ਜਾਵੇ, ਗੰਨਾ ਕਾਸ਼ਤਕਾਰਾ ਦਾ ਬਕਾਇਆ ਦਿਤਾ ਜਾਵੇ ਪੰਜਾਬ ਸਰਕਾਰ ਆਪਣਾ ਹਿੱਸਾ ਅਦਾ ਕਰੇ, ਕੌਮੀ ਸਿਖਿਆ ਨੀਤੀ 2020 ਰੱਦ ਕੀਤੀ ਜਾਵੇ, ਚਿਪ ਵਾਲੇ ਮੀਟਰ ਲਾਉਣੇ ਬੰਦ ਕੀਤੇ ਜਾਣ ਅਤੇ ਇਸ ਤੋ ਇਲਾਵਾ ਹੋਰ ਬਹੁਤ ਸਾਰੀਆ ਮੰਗਾ ਉਭਾਰੀਆ ਗਈਆ ।ਇਸ ਸਮੇਂ ਜਮਹੂਰੀ ਕਿਸਾਨ ਸਭਾ ਵਲੋ ਮਨਜੀਤ ਸਿੰਘ ਬਾਜਵਾ, ਪ੍ਰਦੁਮਣ ਸਿੰਘ, ਉੰਕਾਰ ਸਿੰਘ ਕੱਕੋਂ, ਜਗਤਾਰ ਸਿੰਘ, ਤੀਰਥ ਸਿੰਘ ਲੰਬੜਦਾਰ, ਤਰਲੋਚਨ ਸਿੰਘ ਸਤੌਰ ਅਤੇ ਸਤਪਾਲ ਸਿੰਘ ਚੱਬੇਵਾਲ, ਕੁੱਲ ਹਿੰਦ ਕਿਸਾਨ ਸਭਾ ਵਲੋ ਧੰਨਪਤ, ਬਲਵਿੰਦਰ ਸਿੰਘ,ਜੋਗਿੰਦਰ ਲਾਲ ਭੱਟੀ,  ਬੀ.ਕੇ.ਯੂ. ਏਕਤਾ ਉਗਰਾਹਾ ਵਲੋ ਜਸਵੰਤ ਸਿੰਘ ਲਾਂਬੜਾ, ਜਸਵੀਰ ਸਿੰਘ ਚਕੋਵਾਲ , ਪਿਆਰਾ ਸਿੰਘ ਲੂਦਾ, ਰਜਿੰਦਰ ਪਾਲ ਸਿੰਘ ਕੋਟਲਾ, ਬੀ.ਕੇ.ਯੂ (ਕਾਦੀਆਂ) ਵਲੋ ਰਜਿੰਦਰ ਸਿੰਘ ਹੈਪੀ, ਤਰਲੋਕ ਸਿੰਘ ਮਣੀ, ਗੁਰਵਿੰਦਰ ਸਿੰਘ ਬਲਾੱਕ-1, ਪਰਮਜੀਤ ਸਿੰਘ ਬਲਾੱਕ ਭੂੰਗਾ , ਸਰਨਾਗਰ ਸਿੰਘ ਸਲਾਹਕਾਰ ਅਤੇ ਹੋਰ ਸਾਥੀ ਹਾਜਰ ਸਨ ।

ਬੁਲਾਰਿਆਂ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵਲੋ 5 ਮਾਰਚ ਦੇ ਚੰਡੀਗੜ੍ਹ ਧਰਨੇ ਨੂੰ ਰੋਕਣ ਲਈ ਵਰਤੇ ਗਏ ਗੈਰ ਜਮਹੂਰੀ ਢੰਗਾਂ ਜਿਸ ਵਿੱਚ ਕਿਸਾਨ ਆਗੂਆਂ ਦੀਆ ਗ੍ਰਿਫਤਾਰੀਆਂ ਕਰਨੀਆ ਅਤੇ ਪੁਲਿਸ ਫੋਰਸ ਲਗਾ ਕੇ ਕਿਸਾਨਾ ਨੂੰ ਰੋਕਣ ਦੀ ਸਖਤ ਨਿਖੇਧੀ ਕੀਤੀ । ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਕੈਬਿਨੇਟ ਮੰਤਰੀ ਡਾ. ਰਵਜੋਤ ਸਿੰਘ ਤੋ ਜੋਰਦਾਰ ਸ਼ਬਦਾਂ ਵਿੱਚ ਮੰਗ ਕੀਤੀ ਕੇ ਉਹ ਮੁੱਖ ਮੰਤਰੀ ਪੰਜਾਬ ਨੂੰ ਪੰਜਾਬ ਦੇ ਕਿਸਾਨਾ ਅਤੇ ਲੋਕਾਂ ਨਾਲ ਟਕਰਾਅ ਦੀ ਥਾਂ ਤੇ ਗੱਲਬਾਤ ਦਾ ਮਹੌਲ ਪੈਦਾ ਕਰਕੇ ਐਸ.ਕੇ.ਐਮ. ਦੇ ਆਗੂਆਂ ਨਾਲ ਬੈਠ ਕਿਸਾਨ-ਮਜਦੂਰ  ਮਸਲਿਆ ਨੂੰ ਤੁਰੰਤ ਹੱਲ ਕਰੇ । ਆਖਰ ਵਿੱਚ ਸਾਥੀ ਪਰਮਜੀਤ ਸਿੰਘ ਕਾਲਕਟ ਨੇ ਆਏ ਹੋਏ ਸਾਥੀਆ ਦਾ ਧੰਨਵਾਦ ਕੀਤਾ ।   

LEAVE A REPLY

Please enter your comment!
Please enter your name here
Captcha verification failed!
CAPTCHA user score failed. Please contact us!

Share post:

Subscribe

spot_imgspot_img

Popular

More like this
Related