ਪਿੰਡ ਪੰਡੋਰੀ ਬਾਵਾ ਦਾਸ ਵਿਖੇ ਅੱਖਾਂ ਅਤੇ ਚਮੜੀ ਦੇ ਰੋਗਾਂ ਦਾ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ
ਹੁਸ਼ਿਆਰਪੁਰ 08ਅਗਸਤ( ਨਵਨੀਤ ਸਿੰਘ ਚੀਮਾ ):– ਅੱਜ ਕਸਬਾ ਬੱਲੋਵਾਲ ਦੇ ਨਜ਼ਦੀਕ ਪੈਂਦੇ ਪਿੰਡ ਪੰਡੋਰੀ ਬਾਵਾ ਦਾਸ ਵਿਖੇ ਸਰਪੰਚ ਹਰਮਿੰਦਰ ਕੌਰ ਦੀ ਅਗਵਾਈ ਹੇਠ ਗੁਰੂ ਨਾਨਕ ਅੱਖਾਂ ਦਾ ਹਸਪਤਾਲ ਅਤੇ ਹੋਮਿਓਪੈਥੀ ਕੇਂਦਰ ਅਹਈਆਪੁਰ ਦੇ ਸਹਿਯੋਗ ਨਾਲ ਇੱਕ ਮੈਡੀਕਲ ਕੈਂਪ ਲਗਾਇਆ ਗਿਆ। ਇਸ ਮੈਡੀਕਲ ਕੈਂਪ ਵਿਚ ਹੋਮਿਉਪੈਥਿਕ ਅਤੇ ਐਲੋਪੈਥਿਕ ਡਾਕਟਰਾਂ ਦੀ ਟੀਮ ਵਲੋਂ ਪਹੁੰਚੇ ਹੋਏ ਮਰੀਜ਼ਾਂ ਦਾ ਫ੍ਰੀ ਚੈਕਅੱਪ ਕਰਕੇ ਫ੍ਰੀ ਦਵਾਈਆਂ ਵੀ ਦਿੱਤੀਆਂ ਗਈਆਂ।
ਇਸ ਕੈਂਪ ਵਿੱਚ ਅੱਖਾਂ ਦੇ ਡਾਕਟਰ ਸਤਿੰਦਰਪਾਲ ਸਿੰਘ ਵੱਲੋਂ ਚਿੱਟਾ ਮੋਤੀਆ, ਕਾਲਾ ਮੋਤੀਆ, ਭੈਂਗਾਪਨ ਅਤੇ ਹੋਰ ਬਹੁਤ ਸਾਰੀਆਂ ਅੱਖਾਂ ਦੀਆਂ ਬਿਮਾਰੀਆਂ ਦਾ ਚੈੱਕਅਪ ਕੀਤਾ ਗਿਆ।
ਇਸੇ ਤਰ੍ਹਾਂ ਹੋਮਿਉਪੈਥੀ ਵਿਭਾਗ ਦੇ ਡਾਕਟਰ ਮਨਿੰਦਰ ਸਿੰਘ ਵਲੋਂ ਚਮੜੀ ਦੇ ਰੋਗ, ਸਰਵਾਈਕਲ, ਥਾਇਰਾਇਡ, ਪੀਲੀਆ, ਬੱਚਿਆਂ ਅਤੇ ਔਰਤਾਂ ਦਾ ਚੈੱਕਅਪ ਕਰਕੇ ਫ੍ਰੀ ਦਵਾਈਆਂ ਦਿੱਤੀਆਂ ਗਈਆਂ।ਇਸ ਮੌਕੇ ਸਰਪੰਚ ਹਰਮਿੰਦਰ ਕੌਰ ਨੇ ਦੱਸਿਆ ਕਿ ਪਹਿਲਾਂ ਵੀ ਇਸ ਤਰ੍ਹਾਂ ਦੇ ਫ੍ਰੀ ਮੈਡੀਕਲ ਕੈਂਪ ਲਗਾਏ ਜਾ ਚੁੱਕੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਫ੍ਰੀ ਮੈਡੀਕਲ ਕੈਂਪ ਲਗਾਏ ਤਾਂ ਜੋ ਪਿੰਡ ਪੰਡੋਰੀ ਬਾਵਾ ਦਾਸ ਅਤੇ ਨਾਲ ਲੱਗਦੇ ਪਿੰਡ ਵਾਸੀਆਂ ਨੂੰ ਇਸ ਦਾ ਲਾਭ ਮਿਲ ਸਕੇ।
ਇਸ ਮੌਕੇ ਸਰਪੰਚ ਹਰਮਿੰਦਰ ਕੌਰ, ਸਰਪੰਚ ਗੁਰਪ੍ਰੀਤ ਕੌਰ ਬੱਲੋਵਾਲ, ਪੰਚ ਮਨਜੀਤ ਕੌਰ, ਅਮਰਜੀਤ ਸਿੰਘ ਪੰਚ ਸੁਰਜੀਤ ਸਿੰਘ, ਪੰਚ ਬਿੰਦੂ, ਪੰਚ ਧਰਮ ਸਿੰਘ, ਸੁਖਵਿੰਦਰ ਸਿੰਘ, ਸੁਰਜੀਤ ਕੌਰ, ਦੀਦਾਰ ਸਿੰਘ, ਗੁਲਸ਼ਨ ਬਾਗ, ਜਰਨੈਲ ਸਿੰਘ, ਰਜਿੰਦਰ ਸਿੰਘ, ਪ੍ਰਗਟ ਸਿੰਘ ਸਮੇਤ ਸਮੂਹ ਇਲਾਕਾ ਨਿਵਾਸੀ ਮੌਜੂਦ ਸਨ।
you tube:
2.