
ਹੁਸ਼ਿਆਰਪੁਰ, (TTT):- ਵਿਦੇਸ਼ ਭੇਜਣ ਦੇ ਨਾਮ ਤੇ ਅਕਸਰ ਧੋਖਾਧੜੀ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਜਿੱਥੇ ਨੌਜਵਾਨ ਪੀੜੀ ਨੂੰ ਗੁਮਰਾਹ ਕਰਕੇ ਏਜਂਟਾਂ ਵੱਲੋਂ ਵਿਦੇਸ਼ ਭੇਜਣ ਦੇ ਨਾਮ ਤੇ ਧੋਖਾਧੜੀ ਕੀਤੀ ਜਾਂਦੀ ਹੈ ਤੇ ਲੱਖਾਂ ਰੁਪਏ ਠੱਗੇ ਜਾਂਦੇ ਹਨ, ਉੱਥੇ ਹੀ ਇੱਕ ਅਜਿਹਾ ਮਾਮਲਾ ਮੁਕੇਰੀਆਂ ਤੋਂ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਸ਼ਰਨਪ੍ਰੀਤ ਕੌਰ ਪਤਨੀ ਅਮਰਦੀਪ ਸਿੰਘ ਭਗਤਾਨਾ ਵਾਸੀ ਲਤੀਫਪੁਰ ਥਾਣਾ ਮੁਕੇਰੀਆਂ ਜ਼ਿਲਾ ਹੁਸ਼ਿਆਰਪੁਰ ਵੱਲੋਂ 06 ਮਾਰਚ 2025 ਨੂੰ ਵਰੁਣ ਕੁਮਾਰ ਪੁੱਤਰ ਰਵਿੰਦਰ ਪ੍ਰਸਾਦ ਵਾਸੀ ਫਲੋਰ ਸ਼ੱਕਰਪੁਰ ਮਾਸਟਰ ਬਲਾਕ ਈਸਟ ਦਿੱਲੀ ਜੋ ਕਿ ਹਾਲ ਵਾਸੀ ਨੋਇਡਾ ਗੌਤਮ ਬੁੱਧ ਨਗਰ ਉੱਤਰ ਪ੍ਰਦੇਸ਼ ਦੇ ਖਿਲਾਫ ਮੁਕਦਮਾ ਦਰਜ ਕਰਵਾਇਆ ਗਿਆ। ਸ਼ਰਨਪ੍ਰੀਤ ਕੌਰ ਨੂੰ ਫਰੁਣ ਕੁਮਾਰ ਪੁੱਤਰ ਰਵਿੰਦਰ ਪ੍ਰਸਾਦ ਵੱਲੋਂ ਇੰਗਲੈਂਡ ਭੇਜਣ ਦਾ ਝਾਂਸਾ ਦੇ ਕੇ ਧੋਖਾਧੜੀ ਕੀਤੀ ਗਈ ਹੈ, ਜਿਸ ਦੀ ਇਨਕੁਆਰੀ ਕਰਨ ਤੇ ਉਪ ਪੁਲਿਸ ਕਪਤਾਨ ਸਬ ਡਿਵੀਜ਼ਨ ਮੁਕੇਰੀਆਂ ਵੱਲੋਂ ਰਹੀ ਹੁਕਮ ਨੰਬਰ 2619-PC 08 ਮਈ ਨੂੰ 316(2), 318(4), 406, 420 IPC ਦੇ ਤਹਿਤ ਤੇ ਮੁਕਦਮਾ ਦਰਜ ਕੀਤਾ ਗਿਆ ਹੈ।

