ਰਾਜਪੁਰਾ ’ਚ ਵਾਪਰੀ ਵੱਡੀ ਘਟਨਾ; ਕੋਲਡ ਸਟੋਰ ‘ਚੋਂ ਅਮੋਨੀਆ ਗੈਸ ਹੋਈ ਲੀਕ, ਫਾਇਰ ਬ੍ਰਿਗੇਡ ਦੇ 4 ਮੁਲਾਜ਼ਮ ਹੋਏ ਬੇਹੋਸ਼
(TTT)ਬੀਤੀ ਦੇਰ ਰਾਤ ਰਾਜਪੁਰਾ ਤੋਂ 10 ਕਿਲੋਮੀਟਰ ਦੂਰ ਪਿੰਡ ਗਾਜੀਪੁਰ ਨੇੜੇ ਸ਼ਿਵਮ ਕੋਲਡ ਸਟੋਰ ਵਿੱਚ ਅਮੋਨੀਅਮ ਗੈਸ ਲੀਕ ਹੋਣ ਕਾਰਨ ਹਫੜਾ ਦਫੜੀ ਮੱਚ ਗਈ। ਇਸ ਗੱਲ ਦੀ ਸੂਚਨਾ ਸਿਹਤ ਮੰਤਰੀ ਬਲਵੀਰ ਸਿੰਘ ਨੇ ਪ੍ਰਸ਼ਾਸਨ ਨੂੰ ਦਿੱਤੀ। ਇਸ ਦੀ ਸੂਚਨਾ ਮਿਲਦੇ ਹੀ ਗੈਸ ’ਤੇ ਕਾਬੂ ਪਾਉਣ ਦੇ ਲਈ ਤੁਰੰਤ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਪਹੁੰਚ ਗਈਆਂ। ਪਰ ਗੈਸ ਇੰਨੀ ਜਿਆਦਾ ਲੀਕ ਹੋ ਰਹੀ ਸੀ ਫਾਇਰ ਦੇ ਚਾਰ ਮੁਲਾਜ਼ਮ ਬੇਹੋਸ਼ ਹੋ ਗਏ ਜਿਨਾਂ ਨੂੰ ਰਾਜਪੁਰਾ ਦੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ।
ਜਿਲ੍ਹਾ ਪਟਿਆਲਾ ਦੇ ਡਿਪਟੀ ਕਮਿਸ਼ਨਰ ਰਾਜਪੁਰਾ ਦੇ ਐਸਐਮਓ ਵਿਧੀ ਚੰਦ ਮੌਕੇ ਤੇ ਪਹੁੰਚ ਗਏ ਅਤੇ ਸਾਰੀ ਸਥਿਤੀ ਦੇ ਉੱਪਰ ਕਾਬੂ ਪਾਇਆ ਪਰ ਜਾਨੀ ਨੁਕਸਾਨ ਦਾ ਬਚਾਅ ਰਿਹਾ। ਡਾਕਟਰਾਂ ਦੇ ਦੱਸਣ ਅਨੁਸਾਰ ਅਮੋਨੀਅਮ ਗੈਸ ਬੰਦੇ ਦੇ ਸਾਹ ਰੋਕਦੀ ਹੈ ਅਤੇ ਅੱਖਾਂ ਵਿੱਚ ਜਲਨ ਹੁੰਦੀ ਹੈ। ਡਾਕਟਰ ਬਲਵੀਰ ਸਿੰਘ ਸਿਹਤ ਮੰਤਰੀ ਹਲਕਾ ਰਾਜਪੁਰਾ ਤੋਂ ਪਿੰਡਾਂ ਵਿੱਚ ਦੌਰਾ ਕਰਕੇ ਵਾਪਸ ਪਟਿਆਲਾ ਜਾ ਰਹੇ ਸੀ ਕਿ ਅਚਾਨਕ ਇਹਨਾਂ ਦੀ ਗੱਡੀ ਉਥੋਂ ਲੰਘੀ ਤਾਂ ਲੰਗੀ ਤਾਂ ਸਾਰਿਆਂ ਨੂੰ ਇਸ ਦੀ ਸੂਚਨਾ ਦੇ ਦਿੱਤੀ ਗਈ।