ਵਿਸ਼ਵ ਜਲ ਦਿਵਸ ਨੂੰ ਸਮਰਪਿਤ ਜਾਗਰੂਕਤਾ ਪ੍ਰੋਗਰਾਮ ਕਰਾਇਆ, ਪਾਣੀ ਦੀ ਅਹਿਮੀਅਤ ਨੂੰ ਧਿਆਨ ‘ਚ ਰੱਖਣ ਦੀ ਲੋੜ ‘ਤੇ ਜ਼ੋਰ

Date:

ਹੁਸ਼ਿਆਰਪੁਰ, 21 ਮਾਰਚ: ਜਲ ਸ਼ਕਤੀ ਕੇਂਦਰ ਅਤੇ ਫੋਰਸ ਟਰੱਸਟ ਵਲੋਂ ਅੱਜ ਇਥੇ ਵਿਸ਼ਵ ਜਲ ਦਿਵਸ ਨੂੰ ਸਮਰਪਿਤ ਪਾਣੀ ਦੀ ਮਹੱਤਤਾ ‘ਤੇ ਜਾਗਰੂਕਤਾ ਪ੍ਰੋਗਰਾਮ ਕਰਾਇਆ ਗਿਆ ਜਿਸ ਵਿਚ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ਤੋਂ ਕਿਸਾਨਾਂ ਨੇ ਹਿੱਸਾ ਲਿਆ|ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕਰਾਏ ਪ੍ਰੋਗਰਾਮ ਦੌਰਾਨ ਮਾਹਰਾਂ ਨੇ ਕਿਸਾਨਾਂ ਨੂੰ ਖੇਤੀਬਾੜੀ ਦੌਰਾਨ ਪਾਣੀ ਦੀ ਬਚਤ ਬਾਰੇ ਜਾਣਕਾਰੀ ਦਿੰਦਿਆ ਕਿਹਾ ਕਿ ਕਿਸਾਨ ਫੁਹਾਰਾ ਤਕਨੀਕ, ਤੁਪਕਾ ਸਿੰਚਾਈ ਅਤੇ ਬੈਡ ਸਿਸਟਮ ‘ਤੇ ਖੇਤੀਬਾੜੀ ਕਰਕੇ ਪੈਦਾਵਾਰ ਨੂੰ ਵਧਾਉਣ ਅਤੇ ਪਾਣੀ ਦੀ ਬਚਤ ਕਰ ਸਕਦੇ ਹਨ। ਜਲ ਸ਼ਕਤੀ ਕੇਂਦਰ ਦੇ ਨੋਡਲ ਅਧਿਕਾਰੀ ਹਰਜਿੰਦਰ ਸਿੰਘ ਅਤੇ ਹੋਰਨਾਂ ਮਾਹਰਾਂ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਵਿਸ਼ਵ ਜਲ ਦਿਵਸ ਮੌਕੇ ਪ੍ਰਣ ਕੀਤਾ ਜਾਵੇ ਕਿ ਪਾਣੀ ਦੀ ਬਚਤ ਬਾਰੇ ਸੁਚੇਤ ਹੋਈਏ ਅਤੇ ਆਪਣੇ ਘਰਾਂ ਵਿਚ ਆਮ ਵਰਤੋਂ ਦੌਰਾਨ ਪਾਣੀ ਦੀ ਅਹਿਮੀਅਤ ਦਾ ਵੀ ਪੂਰਾ ਧਿਆਨ ਰੱਖੀਏ। ਉਨ੍ਹਾਂ ਕਿਹਾ ਕਿ ਪਾਣੀ ਨੂੰ ਬਚਾਉਣ ਲਈ ਵੱਧ ਤੋਂ ਵੱਧ ਲੋਕਾਂ ਵਿਚ ਜਾਗਰੂਕਤਾ ਫੈਲਾਉਣੀ ਬੇਹੱਦ ਜ਼ਰੂਰੀ ਹੈ।

       

LEAVE A REPLY

Please enter your comment!
Please enter your name here
Captcha verification failed!
CAPTCHA user score failed. Please contact us!

Share post:

Subscribe

spot_imgspot_img

Popular

More like this
Related

बंदूक की गोलियां फ्राइंग पैन में भून रहा था पुलिस अधिकारी, तभी हुआ ब्लास्ट…

 कोच्चि सिटी पुलिस के सशस्त्र रिजर्व (एआर) शिविर में...

किस शर्त पर करेंगे शाह रुख-सलमान के साथ काम Aamir Khan? एक साथ नजर आएगी तीनों खान की तिकड़ी

फिल्म इंडस्ट्री के पॉपुलर एक्टर्स का जिक्र होगा, तो...