ਸੈਨਿਕ ਇੰਸਟੀਚਿਊਟ ਵਿਖੇ 14 ਰੋਜ਼ਾ ਓਰੀਐਨਟੇਸ਼ਨ ਪ੍ਰੋਗਰਾਮ ਕਰਵਾਇਆ

Date:

ਸੈਨਿਕ ਇੰਸਟੀਚਿਊਟ ਵਿਖੇ 14 ਰੋਜ਼ਾ ਓਰੀਐਨਟੇਸ਼ਨ ਪ੍ਰੋਗਰਾਮ ਕਰਵਾਇਆ

ਹੁਸ਼ਿਆਰਪੁਰ, 21 ਅਗਸਤ :(TTT) ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਅੰਦਰ ਚੱਲ ਰਹੇ ਸਰਕਾਰੀ ਕਾਲਜ ‘ਸੈਨਿਕ ਇੰਸਟੀਚਿਊਟ ਆਫ ਮੈਨੇਜਮੈੱਟ ਐਂਡ ਟੈਕਨੋਲੋਜੀ, ਹੁਸ਼ਿਆਰਪੁਰ ਕੈਂਪਸ’, ਜੋ ਕਿ ਵਿਭਾਗ ਵੱਲੋਂ ਹੋਰ ਕਈ ਜ਼ਿਲ੍ਹਿਆਂ ਵਿਚ ਚਲਾਏ ਜਾ ਰਹੇ ਕਈ ਹੋਰ ਸੈਨਿਕ ਇੰਸਟੀਚਿਊਟਸ ਆਫ਼ ਮੈਨੇਜਮੈਂਟ ਐਂਡ ਟੈਕਨੋਲੋਜੀ ਦਾ ਨੋਡਲ ਆਫ਼ਿਸ ਵੀ ਹੈ ਅਤੇ ਆਈ.ਕੇ.ਜੀ ਪੰਜਾਬ ਟੈਕਨੀਕਲ ਯੂਨੀਵਰਸਿਟੀ ਤੋਂ ਮਾਨਤਾ ਪ੍ਰਾਪਤ ਹੈ, ਵਿਖੇ ਚੱਲ ਰਹੇ ‘ਸੈਨਿਕ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ, ਹੁਸ਼ਿਆਰਪੁਰ ਕੈਂਪਸ ਦੁਆਰਾ ਨਵਾਂ ਅਕੈਡਮਿਕ ਸੈਸ਼ਨ ਸ਼ੁਰੂ ਹੋਣ ਦੀ ਸ਼ੁਰੂਆਤ ਵਿਚ ਓਰੀਐਨਟੇਸ਼ਨ ਪ੍ਰੋਗਰਾਮ ਹਮੇਸ਼ਾ ਦੀ ਤਰ੍ਹਾਂ ਇਸ ਸਾਲ ਵੀ ਕਰਵਾਇਆ ਗਿਆ। ਇਹ ਪ੍ਰੋਗਰਾਮ ਪ੍ਰਿੰਸੀਪਲ ਡਾ. ਪਰਮਿੰਦਰ ਕੌਰ ਸੈਣੀ ਦੀ ਅਗਵਾਈ ਹੇਠ 14 ਦਿਨਾਂ ਲਈ ਚਲਾਇਆ ਗਿਆ, ਜਿਸ ਦਾ ਮੁੱਖ ਉਦੇਸ਼ ਨਵੇਂ ਵਿਦਿਆਰਥੀਆਂ ਨੂੰ ਕੈਂਪਸ ਵਿਚ ਰਹਿਣ-ਸਹਿਣ ਬਾਰੇ ਸਮਝਾਉਣਾ, ਸਿਖਿਆਰਥੀਆਂ ਲਈ ਉਪਲਬੱਧ ਵੱਖ-ਵੱਖ ਸੇਵਾਵਾਂ ਬਾਰੇ ਸਮਝਾਉਣਾ, ਵਿਦਿਆਰਥੀਆਂ ਨਾਲ ਜਾਣ-ਪਹਿਚਾਣ ਕਰਨਾ ਅਤੇ ਕੈਂਪਸ ਲਾਈਫ ਨੂੰ ਹੋਰ ਕਿੰਨਾ ਬਣਾਇਆ ਜਾ ਸਕਦਾ ਹੈ, ਜਾਣੂੰ ਕਰਵਾਉਣਾ ਅਤੇ ਖੋਜਾਂ ਕਰਨ ਦੇ ਮੌਕੇ ਪ੍ਰਦਾਨ ਕਰਨਾ ਸੀ। ਇਸ ਦੌਰਾਨ ਵਿਦਿਆਰਥੀਆਂ ਅਤੇ ਸਟਾਫ ਵੱਲੋਂ ਰੋਜ਼ਾਨਾ ਵੱਖ-ਵੱਖ ਗਤੀਵਿਧੀਆਂ ਕਰਵਾ ਕੇ ਸਿੱਖਿਆ ਦੇ ਮਿਆਰ ਨੂੰ ਹੋਰ ਉੱਚਾ ਚੁਕਣ ਦੀ ਕੋਸ਼ਿਸ਼ ਕੀਤੀ ਗਈ।
ਓਰੀਐਨਟੇਸ਼ਨ ਪ੍ਰੋਗਰਾਮ ਨੂੰ ਦੋ ਹਿੱਸਿਆਂ ਵਿਚ ਵੰਡ ਕੇ ਕਰਵਾਇਆ ਗਿਆ। ਪਹਿਲੇ ਹਿੱਸੇ ਨੂੰ ਇੰਸਟੀਚਿਊਟ ਵਿਚ ਪਹਿਲਾਂ ਤੋਂ ਹੀ ਪੜ੍ਹ ਰਹੇ ਵਿਦਿਆਰਥੀਆਂ ਨੇ ਅਧਿਆਪਕਾਂ ਦੀ ਸੁਪਰਵੀਜ਼ਨ ਅੰਦਰ ਰਹਿ ਕੇ ਨਵੇਂ ਵਿਦਿਆਰਥੀਆਂ ਲਈ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਕਰਵਾਈਆਂ। ਇਸ ਨਾਲ ਉਨ੍ਹਾਂ ਅੰਦਰ ਇਕ ਵੱਖਰੇ ਢੰਗ ਨਾਲ ਪਰਫੋਰਮ ਕਰਨ ਦੀ ਯੋਗਤਾ ਬਣੀ। ਦੂਜੇ ਹਿੱਸੇ ਵਿਚ ਫਕੈਲਟੀਸ ਨੇ ਨਵੇਂ ਅਤੇ ਪੁਰਾਣੇ ਵਿਦਿਆਰਥੀਆਂ ਦੀ ਬਹੁਪੱਖੀ ਸ਼ਖਸੀਅਤ ਨੂੰ ਉਭਾਰਨ ਲਈ ਕਈ ਯਤਨ ਕੀਤੇ।
ਪਹਿਲੇ ਦਿਨ ਵਿਦਿਆਰਥੀਆਂ ਅਤੇ ਸਟਾਫ ਮੈਂਬਰਾਂ ਵੱਲੋਂ ਮਿਲ ਕੇ ਨਵੇਂ ਸੈਸ਼ਨ ਦੀ ਆਰੰਭਤਾ ਵਿਚ ਆਏ ਹੋਏ ਵਿਦਿਆਰਥੀਆਂ ਦਾ ਇੰਸਟੀਚਿਊਟ ਵਿਚ ਨਿੱਘਾ ਸਵਾਗਤ ਕਰਦੇ ਹੋਏ ਮੱਥੇ ਟਿੱਕਾ ਲਗਾ, ਗੁੱਟ ‘ਤੇ ਮੌਲੀ ਬਨ੍ਹਾਅ ਅਤੇ ਦਹੀਂ ਖਿਲਾ ਕੇ ਵਿਦਿਆਰਥੀਆਂ ਵੱਲੋਂ ਸਾਰੇ ਅਧਿਆਪਕ ਸਾਹਿਬਾਨ ਦਾ ਆਸ਼ੀਰਵਾਦ ਲੈ ਕੇ ਪਹਿਲੇ ਦਿਨ ਦੀ ਸ਼ੁਰੂਆਤ ਕੀਤੀ ।
ਇਨ੍ਹਾਂ 15 ਦਿਨਾਂ ਦੌਰਾਨ ਦਿਵਿਦਿਆਰਥੀਆਂ ਨੂੰ ਲਿਖਣ ਦੇ ਹੂਨਰ,
ਕੈਲੀਗ੍ਰਾਫੀ, ਪੇਪਰ ਕਰਾਫਟ,ਆਯੂਰਵੈਦਿਕ ਦਵਾਈਆਂ ਦੀ ਮਹੱਤਤਾ, ਭਾਸ਼ਣ ਕਲਾ,ਪਲੈੱਗਰਿਸਮ ਵਾਤਾਵਰਨ, ਰੈਗਿੰਗ ਬਾਰੇ ਜਾਗਰੂਕਤਾ, ਕੰਪਿਊਟਰ ਦੇ ਯੰਤਰਾਂ, ਯੋਗ ਆਸਣਾਂ, ਪੜ੍ਹਾਈ ਦਾ ਜ਼ਿੰਦਗੀ ਮਹੱਤਵ, ਖੇਡਾਂ ਦਾ ਜ਼ਿੰਦਗੀ ਵਿੱਚ ਮਹੱਤਵ ਆਦਿ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।
ਅਖੀਰਲੇ ਦਿਨ ਵਿਦਿਆਰਥੀਆਂ ਅਤੇ ਸਟਾਫ ਮੈਂਬਰਾਂ ਵੱਲੋ ਮਿਲ ਕੇ ਤੀਆਂ ਦਾ ਤਿਉਹਾਰ ਮਨਾਇਆ ਗਿਆ ਜਿਸ ਵਿਚ ਚਾਅ, ਫਰਜ਼ਾਂ, ਰੀਤ-ਰਿਵਾਜਾਂ ਅਤੇ ਕੁੜੀਆਂ ਦੇ ਭਰਾਵਾਂ ਪ੍ਰਤੀ ਮਾਣ ਅਤੇ ਫ਼ਖ਼ਰ ਨੂੰ ਇਕ ਲੜੀ ਵਿਚ ਪਿਰੋ ਕੇ ਨਾਟਕ ਰਾਂਹੀ ਇਕ ਵੀਡਿਓ ਵਿਚ ਕੈਦ ਕੀਤਾ। ਇਸ ਮੌਕੇ ਪ੍ਰੋ. ਰੀਤੂ ਤਿਵਾੜੀ, ਪ੍ਰੋ. ਚਾਂਦਨੀ ਸ਼ਰਮਾ, ਪ੍ਰੋ. ਸੰਦੀਪ ਕੌਰ, ਪ੍ਰੋ. ਸੁਖਵਿੰਦਰ ਸਿੰਘ, ਪ੍ਰੋ. ਸਿਮਰਨਜੋਤ ਸਿੰਘ, ਪ੍ਰੋ. ਜਸਪ੍ਰੀਤ ਸਿੰਘ, ਪ੍ਰੋ. ਜਸਵੀਰ ਸਿੰਘ ਤੇ ਹੋਰਨਾਂ ਨੇ ਸ਼ਿਰਕਤ ਕੀਤੀ।

Share post:

Subscribe

spot_imgspot_img

Popular

More like this
Related

दसूहा के गांव बड्डला में नए बने खेल मैदान का विधायक घुम्मण की ओर से उद्घाटन

- दसूहा विधानसभा क्षेत्र में 10वें खेल पार्क का...

गणतंत्र दिवस समारोह की सुरक्षा के लिए किए गए हैं व्यापक प्रबंधः बाबू लाल मीणा

-    आई.जी एडमिन इंटेलिजेंस ने जिले के पुलिस अधिकारियों के...