ਖਬਰ ਹੈ ਪੰਜਾਬ ਦੇ ਮੋਗਾ ਤੋਂ ਜਿਥੋਂ ਦੇ ਪੋਸਟ ਆਫਿਸ ਬਾਜ਼ਾਰ ਵਿੱਚ ਫੈਸ਼ਨ ਜਵੈਲਰਜ਼ ਨੂੰ ਅੱਜ ਦਿਨ ਦਿਹਾੜੇ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ । ਮਿਲੀ ਜਾਣਕਾਰੀ ਅਨੁਸਾਰ ਇੱਕ ਮਰਦ ਅਤੇ ਔਰਤ ਫੈਸ਼ਨ ਜਵੈਲਰਜ਼ ਦੇ ਸੁਨਿਆਰੇ ਦੀਆਂ ਅੱਖਾਂ ਵਿੱਚ ਮਿਰਚਾਂ ਪਾ ਕੇ ਕਰੀਬ ਡੇਢ-ਦੋ ਸੌ ਗ੍ਰਾਮ ਸੋਨੇ ਦੇ ਗਹਿਣੇ ਲੁੱਟ ਕੇ ਫ਼ਰਾਰ ਹੋ ਗਏ। ਫਿਲਹਾਲ ਮੌਕੇ ’ਤੇ ਪਹੁੰਚੀ ਮੋਗਾ ਪੁਲੀਸ ਵੱਲੋਂ ਦੁਕਾਨਦਾਰ ਤੋਂ ਜਾਣਕਾਰੀ ਲੈ ਕੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।
ਬੇਖੌਫ ਚੋਰ | ਸੁਨਿਆਰੇ ਦੀਆਂ ਅੱਖਾਂ ‘ਚ ਮਿਰਚਾਂ ਪਾ ਲੁਟਿਆ ਸੋਨਾ
Date: