News, Breaking News, Latest News, News Headlines, Live News, Today News | GBC Update

News, Latest News, Breaking News, News Headlines, Live News, Today News, GBC Update Breaking News

ਚਾਰਧਾਮ ਦੀ ਯਾਤਰਾ ਕਰਨ ਵਾਲਿਆਂ ਲਈ ਵੱਡੀ ਖ਼ਬਰ, ਇਹ ਸ਼ਰਧਾਲੂ ਅਜੇ ਨਹੀਂ ਕਰ ਸਕਣਗੇ ਦਰਸ਼ਨ..

ਚਾਰਧਾਮ ਦੀ ਯਾਤਰਾ ਕਰਨ ਵਾਲਿਆਂ ਲਈ ਵੱਡੀ ਖ਼ਬਰ, ਇਹ ਸ਼ਰਧਾਲੂ ਅਜੇ ਨਹੀਂ ਕਰ ਸਕਣਗੇ ਦਰਸ਼ਨ..

(TTT)ਚਾਰਧਾਮ ਦੀ ਯਾਤਰਾ ਕਰਨ ਵਾਲਿਆਂ ਲਈ ਵੱਡੀ ਖ਼ਬਰ ਹੈ। ਉਤਰਾਖੰਡ ਸਰਕਾਰ (Uttarakhand Government) ਨੇ ਯਾਤਰਾ ਸ਼ੁਰੂ ਹੋਣ ਦੇ ਪਹਿਲੇ 15 ਦਿਨਾਂ ਲਈ ਵੀਵੀਆਈਪੀ ਸ਼ਰਧਾਲੂਆਂ ਨੂੰ ਵੱਡੀ ਅਪੀਲ ਕੀਤੀ ਹੈ। ਸਰਕਾਰ ਨੇ ਵੀਆਈਪੀਜ਼ (VVIPs) ਨੂੰ 25 ਮਈ ਤੱਕ ਚਾਰਧਾਮ ਯਾਤਰਾ ‘ਤੇ ਨਾ ਆਉਣ ਦੀ ਅਪੀਲ ਕੀਤੀ ਹੈ। ਉੱਤਰਾਖੰਡ ਸਰਕਾਰ ਨੇ ਬੁੱਧਵਾਰ ਨੂੰ ਕਿਹਾ ਕਿ ਪਹਿਲੇ 15 ਦਿਨਾਂ ਦੌਰਾਨ ਵੀਵੀਆਈਪੀ ਸ਼ਰਧਾਲੂ ਯਾਤਰਾ ‘ਤੇ ਨਾ ਆਉਣ ਤਾਂ ਜੋ ਆਮ ਸ਼ਰਧਾਲੂਆਂ ਨੂੰ ਉਨ੍ਹਾਂ ਦੇ ਦਰਸ਼ਨਾਂ ‘ਚ ਕੋਈ ਦਿੱਕਤ ਨਾ ਆਵੇ।
ਦੱਸ ਦਈਏ ਕਿ ਚਾਰਧਾਮ ਦੀ ਯਾਤਰਾ 10 ਮਈ ਤੋਂ ਸ਼ੁਰੂ ਹੋ ਰਹੀ ਹੈ, ਜਿਸ ਨੂੰ ਲੈ ਕੇ ਸ਼ਰਧਾਲੂਆਂ ‘ਚ ਭਾਰੀ ਉਤਸ਼ਾਹ ਵੇਖਿਆ ਜਾ ਰਿਹਾ ਹੈ।ਉੱਤਰਾਖੰਡ ਸਰਕਾਰ ਦੀ ਮੁੱਖ ਸਕੱਤਰ ਰਾਧਾ ਰਤੂਰੀ ਨੇ ਇਸ ਸਬੰਧੀ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ ਨੂੰ ਪੱਤਰ ਲਿਖਿਆ ਹੈ