ਅਮਰੀਕਾ ‘ਚ ਬਲਾਕ ਪਾਰਟੀ ਦੌਰਾਨ ਚੱਲੀਆਂ ਗੋਲੀਆਂ, 2 ਲੋਕਾਂ ਦੀ ਮੌਤ, 14 ਜ਼ਖ਼ਮੀ, ਘਟਨਾ ਦੀ ਖੌਫਨਾਕ ਵੀਡੀਓ ਆਈ ਸਾਹਮਣੇ
(TTT)ਅਮਰੀਕਾ ਦੇ ਟੈਨੇਸੀ ਦੇ ਮੈਮਫ਼ਿਸ ‘ਚ ਇੱਕ ਬਲਾਕ ਪਾਰਟੀ ਦੌਰਾਨ ਸਮੂਹਿਕ ਗੋਲੀਬਾਰੀ ਦੀ (Memphis Mass Shooting) ਘਟਨਾ ਸਾਹਮਣੇ ਆਈ ਹੈ। ਗੋਲੀਬਾਰੀ 2 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 14 ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਪੁਲਿਸ ਅਨੁਸਾਰ, ਗੋਲੀਬਾਰੀ ਸ਼ਨੀਵਾਰ ਸ਼ਾਮ 7 ਵਜੇ (ਸਥਾਨਕ ਸਮੇਂ) ਤੋਂ ਥੋੜ੍ਹੀ ਦੇਰ ਬਾਅਦ ਔਰੇਂਜ ਮਾਉਂਡ ਪਾਰਕ ਦੇ ਨੇੜੇ ਕਾਰਨੇਸ ਐਵੇਨਿਊ ਅਤੇ ਗ੍ਰੈਂਡ ਸਟ੍ਰੀਟ ‘ਚ ਹੋਈ।
ਸੋਸ਼ਲ ਮੀਡੀਆ ‘ਤੇ ਘਟਨਾ ਸਥਾਨ ਦੀ ਇੱਕ ਵੀਡੀਓ ‘ਚ ਵੇਖਿਆ ਜਾ ਸਕਦਾ ਹੈ ਕਿ ਔਰੇਂਜ ਮਾਉਂਡ ਕਮਿਊਨਿਟੀ ਸੈਂਟਰ ਵਿੱਚ ਇਕੱਠੇ ਹੋਏ ਲੋਕਾਂ ‘ਤੇ ਦਰਜਨਾਂ ਗੋਲੀਆਂ ਚਲਾਈਆਂ ਗਈਆਂ ਸਨ, ਜਿਸ ਨਾਲ ਬਲਾਕ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਨੂੰ ਛੁਪਣ ਲਈ ਭੱਜਣ ਭੱਜ ਪਏ। ਮੈਮਫ਼ਿਸ ਫਾਇਰ ਵਿਭਾਗ ਨੇ ਕਈ ਐਂਬੂਲੈਂਸਾਂ ਨੂੰ ਘਟਨਾ ਵਾਲੀ ਥਾਂ ‘ਤੇ ਭੇਜਿਆ ਹੈ।