-ਰਾਹੁਲ ਗਾਂਧੀ ਖੇਡ ਰਹੇ ਹਨ ਲੁਕਣਮੀਟੀ ਦਾ ਖ਼ੇਡ- ਜੈਵੀਰ ਸ਼ੇਰਗਿੱਲ
(TTT)ਭਾਜਪਾ ਦੇ ਕੌਮੀ ਬੁਲਾਰੇ ਜੈਵੀਰ ਸ਼ੇਰਗਿੱਲ ਨੇ ਗੱਲ ਕਰਦਿਆਂ ਕਿਹਾ ਕਿ ਭਾਰਤ ਨੇ ਸਿਰਫ਼ ਇਕ ਗੱਲ ਨੂੰ ਧਿਆਨ ਵਿਚ ਰੱਖ ਕੇ ਵੋਟਿੰਗ ਕੀਤੀ ਹੈ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤੀਜੀ ਵਾਰ ਚੁਣਿਆ ਜਾਵੇ ਅਤੇ ਦੂਜਾ ਇਹ ਯਕੀਨੀ ਬਣਾਉਣ ਲਈ ਕਿ ਇਹ ਕਾਂਗਰਸ ਪਾਰਟੀ ਲਈ ਪੂਰੀ ਤਰ੍ਹਾਂ ‘ਟਾਟਾ ਬਾਏ-ਬਾਏ’ ਅਤੇ ਪੈਕਅੱਪ ਹੋਵੇ। ਉਨ੍ਹਾਂ ਅੱਗੇ ਕਿਹਾ ਕਿ ਕਾਂਗਰਸ ਪਾਰਟੀ ਲਈ ਅੱਜ ਦੇਸ਼ ਦੇ ਹਰ ਵੋਟਰ ਦੇ ਮਨ ਵਿਚ ਇਹ ਹੈ ਕਿ ‘ਕਿਆ ਹੋਗਾ ਇਸ ਵਾਰ 40 ਪਾਰ’। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਚੋਣਾਂ ਲੜਨ ਦੀ ਬਜਾਏ ਲੁਕਣਮੀਟੀ ਖੇਡਣ ਵਿਚ ਰੁੱਝੇ ਹੋਏ ਹਨ। ਰਾਹੁਲ ਗਾਂਧੀ ਨੂੰ ਸਿਰਫ਼ ਇਸ ਗੱਲ ਦੀ ਚਿੰਤਾ ਹੈ ਕਿ ਕੀ ਉਹ 4 ਜੂਨ ਤੋਂ ਬਾਅਦ ਆਪਣੇ ਸਾਂਸਦ ਵਾਲੇ ਘਰ ਸੰਭਾਲ ਸਕਣਗੇ ਜਾਂ ਨਹੀਂ।