ਜਾਨਲੇਵਾ ਕੇਕ ਮਗਰੋਂ ਹੁਣ ਚਾਕਲੇਟ ਖਾਣ ਮਗਰੋਂ ਬੱਚੀ ਦੀ ਵਿਗੜੀ ਤਬੀਅਤ, 6 ਮਹੀਨੇ ਪਹਿਲਾਂ ਮੁੱਕ ਚੁੱਕੀ ਸੀ ਚਾਕਲੇਟ ਦੀ ਮਿਆਦ
(TTT)ਪਟਿਆਲਾ ’ਚ ਕੇਕ ਖਾਣ ਨਾਲ ਬੱਚੀ ਦੀ ਮੌਤ ਦਾ ਮਾਮਲਾ ਅਜੇ ਠੰਢਾ ਨਹੀਂ ਹੋਇਆ ਸੀ ਕਿ ਇੱਕ ਹੋਰ ਅਜਿਹਾ ਹੀ ਮਾਮਲਾ ਸਾਹਮਣੇ ਆ ਗਿਆ ਹੈ। ਦੱਸ ਦਈਏ ਕਿ ਪਟਿਆਲਾ ’ਚ ਚਾਕਲੇਟ ਖਾਣ ਨਾਲ ਇੱਕ ਬੱਚੀ ਬੀਮਾਰ ਹੋ ਗਈ ਹੈ ਜਿਸ ਨੂੰ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ।
ਮਿਲੀ ਜਾਣਕਾਰੀ ਮੁਤਾਬਿਕ ਮਿਆਦ ਪੁੱਗੀ ਚਾਕਲੇਟ ਖਾਣ ਨਾਲ ਬੱਚੀ ਦੀ ਸਿਹਤ ਵਿਗੜੀ ਹੈ। ਦੱਸਿਆ ਜਾ ਰਿਹਾ ਹੈ ਕਿ ਚਾਕਲੇਟ ਦੀ 6 ਮਹੀਨੇ ਪਹਿਲਾਂ ਹੀ ਮਿਆਦ ਪੂਰੀ ਹੋ ਚੁੱਕੀ ਸੀ ਜਿਸ ਨੂੰ ਖਾ ਕੇ ਬੱਚੀ ਬੀਮਾਰ ਪੈ ਗਈ ਹੈ ।