ਪੰਚਕੂਲਾ ’ਚ 2 ਨੌਜਵਾਨਾਂ ਦੀ ਡੁੱਬਣ ਕਾਰਨ ਹੋਈ ਦਰਦਨਾਕ ਮੌਤ, ਤਾਲਾਬ ’ਚ ਨਹਾਉਣ ਗਏ ਸੀ 5 ਦੋਸਤ
(TTT)ਹਰਿਆਣਾ ਦੇ ਪਿੰਡ ਪੰਚਕੂਲਾ ਨਾਡਾ ਨੇੜੇ ਜੰਗਲ ਵਿੱਚ ਬਣੇ ਬੰਨ੍ਹ ਵਿੱਚ ਨਹਾਉਣ ਗਏ ਪੰਜ ਦੋਸਤਾਂ ਵਿੱਚੋਂ ਦੋ ਨੌਜਵਾਨਾਂ ਦੀ ਮੌਤ ਹੋ ਗਈ। ਜਦਕਿ ਇੱਕ ਨੌਜਵਾਨ ਨੂੰ ਉਸਦੇ ਦੋਸਤਾਂ ਨੇ ਬਚਾ ਲਿਆ। ਸੂਚਨਾ ਤੋਂ ਬਾਅਦ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਹਾਦਸੇ ਦੀ ਜਾਂਚ ਕੀਤੀ। ਰਾਤ ਨੂੰ ਹਨੇਰਾ ਹੋਣ ਕਾਰਨ ਡੁੱਬੇ ਨੌਜਵਾਨਾਂ ਨੂੰ ਬਚਾਇਆ ਨਹੀਂ ਜਾ ਸਕਿਆ।
ਮ੍ਰਿਤਕਾਂ ਦੀ ਪਛਾਣ ਇਰਫਾਨ ਮਨੀਮਾਜਰਾ ਵਾਸੀ ਚੰਡੀਗੜ੍ਹ ਅਤੇ ਪ੍ਰਿੰਸ ਰਾਮਗੜ੍ਹ ਵਾਸੀ ਪੰਚਕੂਲਾ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਮਨੀਮਾਜਰਾ ਦੇ ਰਹਿਣ ਵਾਲੇ ਅਜੈ ਨੇ ਦੱਸਿਆ ਕਿ ਉਹ ਆਪਣੇ ਚਾਰ ਦੋਸਤਾਂ ਅਮਨ, ਇਰਫਾਨ, ਪ੍ਰਿੰਸ ਅਤੇ ਗਾਂਧੀ ਦੇ ਨਾਲ ਇੱਥੇ ਸਥਿਤ ਨਿੱਜੀ ਹੋਟਲ ਤੋਂ ਕਰੀਬ 3 ਕਿਲੋਮੀਟਰ ਦੂਰ ਜੰਗਲ ਵਿੱਚ ਸਥਿਤ ਛੱਪੜ ਵਿੱਚ ਨਹਾਉਣ ਗਏ ਸੀ।