News, Breaking News, Latest News, News Headlines, Live News, Today News | GBC Update

News, Latest News, Breaking News, News Headlines, Live News, Today News, GBC Update Breaking News

ਮਾਸੂਮ ਦਿਲਰੋਜ਼ ਨੂੰ ਮਿਲਿਆ ਇਨਸਾਫ਼, ਅਦਾਲਤ ਨੇ 3 ਸਾਲਾ ਬੱਚੀ ਦੀ ਕਾਤਲ ਗੁਆਂਢਣ ਨੂੰ ਸੁਣਾਈ ਫਾਂਸੀ, ਪੜ੍ਹੋ ਪੂਰੀ ਖ਼ਬਰ

ਮਾਸੂਮ ਦਿਲਰੋਜ਼ ਨੂੰ ਮਿਲਿਆ ਇਨਸਾਫ਼, ਅਦਾਲਤ ਨੇ 3 ਸਾਲਾ ਬੱਚੀ ਦੀ ਕਾਤਲ ਗੁਆਂਢਣ ਨੂੰ ਸੁਣਾਈ ਫਾਂਸੀ, ਪੜ੍ਹੋ ਪੂਰੀ ਖ਼ਬਰ

(TTT)ਲੁਧਿਆਣਾ ਅਦਾਲਤ ਨੇ 3 ਸਾਲਾ ਮਾਸੂਮ ਬੱਚੀ ਦਿਲਰੋਜ਼ ਦੇ ਕਤਲ ਮਾਮਲੇ ‘ਚ ਵੱਡਾ ਫੈਸਲਾ ਸੁਣਾਇਆ ਹੈ। ਅਦਾਲਤ ਨੇ ਬੱਚੀ ਦੀ ਕਾਤਲ ਗੁਆਂਢਣ ਨੀਲਮ ਨੂੰ ਫਾਂਸੀ ਦੀ ਸਜ਼ਾ ਦਾ ਹੁਕਮ ਸੁਣਾਇਆ ਹੈ।
ਦੱਸ ਦਈਏ ਕਿ ਲੁਧਿਆਣਾ ਵਿੱਚ ਸਾਲ 2021 ‘ਚ 3 ਸਾਲ ਦੀ ਮਾਸੂਮ ਬੱਚੀ ਦਿਲਰੋਜ਼ ਨੂੰ ਬੜੀ ਬੇਹਰਿਮੀ ਨਾਲ ਜਿੰਦਾ ਰੇਤੇ ਵਿੱਚ ਦੱਬ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਦੇ ਵਿੱਚ ਕੋਰਟ ਨੇ ਬੀਤੇ ਸ਼ੁੱਕਰਵਾਰ ਔਰਤ ਨੀਲਮ ਨੂੰ ਦੋਸ਼ੀ ਕਰਾਰ ਦੇ ਦਿੱਤਾ ਸੀ, ਜਿਸ ਤੋਂ ਬਾਅਦ ਪਹਿਲਾਂ ਅਦਾਲਤ ਨੇ 16 ਅਪ੍ਰੈਲ ਤੱਕ ਸਜ਼ਾ ਦਾ ਫੈਸਲਾ ਸੁਰੱਖਿਅਤ ਰੱਖਿਆ ਸੀ ਅਤੇ ਫਿਰ 18 ਨੂੰ ਫੈਸਲੇ ਦਾ ਦਿਨ ਤੈਅ ਕੀਤਾ ਗਿਆ ਸੀ। ਉਪਰੰਤ ਅੱਜ ਮਾਮਲੇ ਦੀ ਸੁਣਵਾਈ ਦੌਰਾਨ ਅੱਜ ਨੇ ਮਾਸੂਮ ਦਿਲਰੋਜ਼ ਦੀ ਕਾਤਲ ਗੁਆਂਢਣ ਨੂੰ ਫਾਂਸੀ ਦੀ ਸਜ਼ਾ ਦਾ ਫੈਸਲਾ ਸੁਣਾਇਆ ਹੈ।