ਉਮੀਦਵਾਰਾਂ ਨੂੰ ਪੰਜਾਬ ‘ਚ ਕਿਸਾਨਾਂ ਦੇ ਵਿਰੋਧ ਦਾ ਕਿਉਂ ਕਰਨਾ ਪੈ ਰਿਹਾ ਹੈ ਸਾਹਮਣਾ? ਜਾਣੋ ਕੀ ਹਨ ਮੁੱਖ ਕਾਰਨ
(TTT)Lok Sabha Election 2024: ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ‘ਚ ਭਾਜਪਾ (BJP) ਸਮੇਤ ਸਮੁੱਚੀਆਂ ਧਿਰਾਂ ਨੇ ਚੋਣ ਪ੍ਰਚਾਰ ਸ਼ੁਰੂ ਕੀਤਾ ਹੋਇਆ ਹੈ। ਪਾਰਟੀਆਂ ਵੱਲੋਂ ਜ਼ਿਆਦਾਤਰ ਥਾਵਾਂ ‘ਤੇ ਆਪਣੇ ਉਮੀਦਵਾਰ ਵੀ ਉਤਾਰ ਦਿੱਤੇ ਹਨ, ਜੋ ਕਿ ਲਗਾਤਾਰ ਆਪਣੀ ਚੋਣ ਮੁਹਿੰਮ ਨੂੰ ਭਖਾ ਰਹੇ ਹਨ ਅਤੇ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਆਪਣੇ ਹੱਕ ‘ਚ ਭੁਗਤਾਉਣ ਲਈ ਮਿਹਨਤ ਕਰ ਰਹੇ ਹਨ। ਪਰ ਪੰਜਾਬ ‘ਚ ਭਾਜਪਾ ਉਮੀਦਵਾਰਾਂ ਲਈ ਇਹ ਚੋਣ ਪ੍ਰਚਾਰ ਇੰਨਾ ਸੌਖਾ ਨਜ਼ਰ ਨਹੀਂ ਆ ਰਿਹਾ ਹੈ, ਕਿਉਂਕਿ ਜਿਹੜੇ ਵੀ ਪਿੰਡ ਭਾਜਪਾ ਉਮੀਦਵਾਰ (Punjab BJP Candidates) ਜਾ ਰਹੇ ਹਨ ਉਨ੍ਹਾਂ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ ਆਮ ਆਦਮੀ ਪਾਰਟੀ ਦੇ ਕੁੱਝ ਉਮੀਦਵਾਰਾਂ ਨੂੰ ਵੀ ਕਈ ਥਾਂਵਾਂ ‘ਤੇ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨ ਪਿਆ ਹੈ, ਪਰ ਭਾਜਪਾ ਦਾ ਵਿਰੋਧ ਉਨ੍ਹਾਂ ਤੋਂ ਕਿਤੇ ਜ਼ਿਆਦਾ ਤਿੱਖਾ ਨਜ਼ਰ ਆ ਰਿਹਾ ਹੈ।
ਜੇਕਰ ਗੱਲ ਕਰੀਏ ਉਮੀਦਵਾਰਾਂ ਦੀ ਤਾਂ ਭਾਜਪਾ ਨੇ ਅਜੇ ਤੱਕ ਪੰਜਾਬ ਲਈ 9 ਉਮੀਦਵਾਰਾਂ ਦੇ ਨਾਂ ਦਾ ਐਲਾਨ ਕੀਤਾ ਹੈ। ਹਾਲਾਂਕਿ ਇਨ੍ਹਾਂ ‘ਚ ਕਈ ਉਮੀਦਵਾਰਾਂ ਦਾ ਦੂਜੀਆਂ ਪਾਰਟੀਆਂ ਵਾਲਾ ਪਿਛੋਕੜ ਰਿਹਾ ਹੈ, ਜਿਸ ਕਾਰਨ ਕੁੱਝ ਭਾਜਪਾ ਆਗੂਆਂ ਅਤੇ ਵਰਕਰਾਂ ਵਿੱਚ ਵੀ ਰੋਸ ਵਿਖਾਈ ਦੇ ਰਿਹਾ ਹੈ। ਪਾਰਟੀ ਦੇ ਸੀਨੀਅਰ ਆਗੂ ਵਿਜੈ ਸਾਂਪਲਾ ਇਸ ਦੀ ਉਦਾਹਰਨ ਹਨ, ਜਿਨ੍ਹਾਂ ਨੇ ਆਪਣੇ ਟਵਿੱਟਰ ਅਕਾਊਂਟ ਤੋਂ ‘ਮੋਦੀ ਦਾ ਪਰਿਵਾਰ’ ਲੋਗੋ ਹਟਾ ਕੇ ਰੋਸ ਜ਼ਾਹਰ ਕੀਤਾ ਹੈ।
News, Breaking News, Latest News, News Headlines, Live News, Today News | GBC Update
News, Latest News, Breaking News, News Headlines, Live News, Today News, GBC Update Breaking News