72 ਸਾਲਾਂ ‘ਚ 380 ਗੁਣਾ ਵਧੀ ਚੋਣ ਖ਼ਰਚੇ ਦੀ ਹੱਦ, 25 ਹਜ਼ਾਰ ਤੋਂ ਵੱਧ ਕੇ ਹੋਈ 95 ਲੱਖ ਰੁਪਏ
(TTT)ਲੋਕ ਸਭਾ ਚੋਣਾਂ ਦੇ ਅੰਕੜੇ ਦੱਸ ਰਹੇ ਹਨ ਕਿ 72 ਸਾਲਾਂ ਵਿਚ ਚੋਣ ਖਰਚੇ ਦੀ ਹੱਦ 380 ਗੁਣਾ ਵੱਧ ਗਈ। ਆਜ਼ਾਦੀ ਤੋਂ ਬਾਅਦ ਪਹਿਲੀ ਵਾਰ 1952 ਵਿਚ ਸੰਸਦੀ ਚੋਣਾਂ ਹੋਈਆਂ ਸਨ। ਉਸ ਸਮੇਂ ਉਮੀਦਵਾਰਾਂ ਦੇ ਲਈ ਚੋਣ ਖਰਚੇ ਦੀ ਹੱਦ 25 ਹਜ਼ਾਰ ਰੁਪਏ ਨਿਰਧਾਰਿਤ ਕੀਤੀ ਗਈ ਸੀ। ਸਮੇਂ ਦੇ ਨਾਲ ਜਨਸੰਖਿਆ ਵਧੀ ਤਾਂ ਉਮੀਦਵਾਰਾਂ ਲਈ ਚੋਣ ਖਰਚੇ ਦੀ ਹੱਦ ਵੀ ਵੱਧਦੀ ਗਈ। 1971 ਦੀਆਂ ਲੋਕ ਸਭਾ ਚੋਣਾਂ ਵਿਚ ਚੋਣ ਖ਼ਰਚੇ ਦੀ ਵੱਧ ਤੋਂ ਵੱਧ ਹੱਦ 25 ਹਜ਼ਾਰ ਕਰ ਦਿੱਤੀ ਗਈ। 2024 ਵਿਚ 18ਵੀਂ ਲੋਕ ਸਭਾ ਲਈ ਵੋਟਿੰਗ ਹੋਣੀ ਹੈ। ਇਸ ਵਾਰ ਉਮੀਦਵਾਰਾਂ ਲਈ ਕਮਿਸ਼ਨ ਨੇ ਖਰਚੇ ਦੀ ਹੱਦ 95 ਲੱਖ ਰੱਖੀ ਹੈ। ਹਾਲਾਂਕਿ ਕਈ ਸਿਆਸੀ ਪਾਰਟੀਆਂ ਦਾ ਖ਼ਰਚੇ ਦੀ ਹੱਦ ਨੂੰ 1.25 ਕਰੋੜ ਤਕ ਕਰਨ ਦੀ ਮੰਗ ਕਰ ਰਹੇ ਹਨ। ਪਰ ਕਮਿਸ਼ਨ ਨੇ ਇਸ ਨੂੰ ਵਧਾਇਆ ਨਹੀਂ ਹੈ।