ਜਲੰਧਰ ਕਮਿਸ਼ਨਰੇਟ ਪੁਲਿਸ ਨੇ ਗਊ ਮਾਸ ਨਾਲ ਭਰਿਆ ਟਰੱਕ ਫੜਿਆ
ਮਕਸੂਦਾਂ, 12 ਅਪ੍ਰੈਲ (ਸੌਰਵ ਮਹਿਤਾ)- ਕਮਿਸ਼ਨਰੇਟ ਪੁਲਿਸ ਨੂੰ ਉਸ ਵੇਲੇ ਵੱਡੀ ਸਫ਼ਲਤਾ ਹਾਸਿਲ ਹੋਈ, ਜਦੋਂ ਬਜਰੰਗ ਦਲ ਵਲੋਂ ਦਿੱਤੀ ਗਈ ਸੂਚਨਾ ਦੇ ਅਧਾਰ ’ਤੇ ਕਮਿਸ਼ਨਰੇਟ ਪੁਲਿਸ ਦੇ ਥਾਣਾ ਡਿਵੀਜ਼ਨ ਨੰਬਰ 8 ਦੀ ਪੁਲਿਸ ਨੇ ਗਊ ਮਾਸ ਨਾਲ ਭਰਿਆ ਟਰੱਕ ਫੜਿਆ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਟਰੱਕ ਯੂ.ਪੀ. ਤੋਂ ਜੰਮੂ ਕਸ਼ਮੀਰ ਵੱਲ ਜਾ ਰਿਹਾ ਸੀ, ਜਿਸ ਦੀ ਗੁਪਤ ਸੂਚਨਾ ਜਦ ਬਜਰੰਗ ਦਲ ਨੂੰ ਮਿਲੀ ਤਾਂ ਬਜਰੰਗ ਦਲ ਦੇ ਮੈਂਬਰਾਂ ਨੇ ਕਮਿਸ਼ਨਰੇਟ ਪੁਲਿਸ ਦੀ ਮਦਦ ਨਾਲ ਜਲੰਧਰ ਦੇ ਪਠਾਨਕੋਟ ਚੌਂਕ ’ਚ ਗਊ ਮਾਸ ਨਾਲ ਭਰਿਆ ਟਰੱਕ ਫੜਿਆ। ਮਿਲੀ ਜਾਣਕਾਰੀ ਅਨੁਸਾਰ ਟਰੱਕ ਡਰਾਈਵਰ ਅਤੇ ਉਸ ਦੇ ਇਕ ਸਾਥੀ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।