News, Breaking News, Latest News, News Headlines, Live News, Today News | GBC Update

News, Latest News, Breaking News, News Headlines, Live News, Today News, GBC Update Breaking News

ਫਰੀਦਕੋਟ ਐਨਕਾਊਂਟਰ ”ਚ ਵੱਡਾ ਖੁਲਾਸਾ, ਜਲੰਧਰ ”ਚ ਗਾਇਕ ਦੇ ਘਰ ਹੋਈ ਫਾਇਰਿੰਗ ਨਾਲ ਜੁੜੇ ਤਾਰ

ਫਰੀਦਕੋਟ ਐਨਕਾਊਂਟਰ ”ਚ ਵੱਡਾ ਖੁਲਾਸਾ, ਜਲੰਧਰ ”ਚ ਗਾਇਕ ਦੇ ਘਰ ਹੋਈ ਫਾਇਰਿੰਗ ਨਾਲ ਜੁੜੇ ਤਾਰ

(TTT)ਬੀਤੇ ਕੱਲ੍ਹ ਫਰੀਦਕੋਟ ਪੁਲਸ ਵੱਲੋਂ ਦੋ ਗੈਂਗਸਟਰਾਂ ਨੂੰ ਐਨਕਾਊਂਟਰ ਦੌਰਾਨ ਕਾਬੂ ਕੀਤਾ ਗਿਆ ਸੀ। ਲੱਤਾਂ ਵਿਚ ਗੋਲੀਆਂ ਲੱਗਣ ਕਾਰਣ ਗੈਂਗਸਟਰਾਂ ਜ਼ਖਮੀ ਹੋ ਗਏ ਸਨ। ਦੱਸਿਆ ਜਾ ਰਿਹਾ ਹੈ ਕਿ ਇਹ ਫਰੀਦਕੋਟ ਦੇ ਰਹਿਣ ਵਾਲੇ ਇਕ ਸਰਕਾਰੀ ਮੁਲਾਜ਼ਮ ਦੇ ਘਰ ਫਾਇਰਿੰਗ ਕਰਨ ਆਏ ਸਨ ਜਿਨ੍ਹਾਂ ਨੂੰ ਇਤਲਾਹ ਮਿਲਣ ‘ਤੇ ਫਰੀਦਕੋਟ ਪੁਲਸ ਵੱਲੋਂ ਕਾਬੂ ਕਰ ਲਿਆ ਗਿਆ। ਇਹ ਗੈਂਗਸਟਰ ਅਰਸ਼ ਡੱਲਾ ਦੇ ਕਹਿਣ ‘ਤੇ ਫਾਇਰਿੰਗ ਦੀ ਵਾਰਦਾਤ ਨੂੰ ਅੰਜਾਮ ਦੇਣ ਆਏ ਸਨ। ਅਰਸ਼ ਢੱਲਾ ਵਲੋਂ ਮੁਲਾਜ਼ਮ ਤੋਂ 50 ਲੱਖ ਦੀ ਰੁਪਏ ਫਿਰੌਤੀ ਮੰਗੀ ਗਈ ਸੀ। ਇਸ ਮਾਮਲੇ ‘ਚ ਹੁਣ ਤੱਕ ਚਾਰ ਗ੍ਰਿਫਤਾਰੀਆਂ ਅਤੇ ਤਿੰਨ ਨਜਾਇਜ਼ ਹਥਿਆਰ ਬਰਾਮਦ ਕੀਤੇ ਗਏ ਹਨ। ਉਕਤ ਮੁਲਜ਼ਮਾਂ ਵਲੋਂ 31 ਮਾਰਚ ਨੂੰ ਜਲੰਧਰ ਵਿਚ ਇਕ ਪੰਜਾਬੀ ਗਾਇਕ ਦੇ ਘਰ ਵੀ ਫਾਇਰਿੰਗ ਕੀਤੀ ਗਈ ਸੀ।