ਸਿਗਰਟ ਪੀਂਦਿਆਂ ਘੂਰ ਰਿਹਾ ਸੀ ਸ਼ਖਸ, ਔਰਤ ਨੇ ਚਾਕੂ ਨਾਲ ਕੀਤੇ ਕਈ ਵਾਰ, ਹੋਈ ਮੌਤ
(TTT)ਮਹਾਰਾਸ਼ਟਰ ਦੇ ਨਾਗਪੁਰ ਵਿੱਚ ਇੱਕ
24 ਸਾਲਾ ਔਰਤ ਨੇ ਇੱਕ ਪਾਨ ਦੀ ਦੁਕਾਨ ‘ਤੇ ਖੜ੍ਹੇ ਇੱਕ ਵਿਅਕਤੀ ਨੂੰ ਸਿਰਫ ਇਸ ਲਈ ਮਾਰ ਦਿੱਤਾ ਕਿਉਂਕਿ ਉਹ ਉਸ ਨੂੰ ਘੂਰ ਰਿਹਾ ਸੀ। ਔਰਤ ਤੋਂ ਇਲਾਵਾ ਉਸ ਦੇ ਦੋ ਹੋਰ ਦੋਸਤਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।
ਇਲਜ਼ਾਮ ਹੈ ਕਿ ਔਰਤ ਨੇ 24 ਸਾਲਾ ਰਣਜੀਤ ਰਾਠੌੜ ਨੂੰ ਇਸ ਲਈ ਮਾਰ ਦਿੱਤਾ ਕਿਉਂਕਿ ਉਹ ਪਾਨ ਦੀ ਦੁਕਾਨ ‘ਤੇ ਸਿਗਰਟ ਪੀਂਦੇ ਸਮੇਂ ਉਸ ਨੂੰ ਦੇਖ ਰਿਹਾ ਸੀ। ਇਹ ਘਟਨਾ ਸ਼ਨੀਵਾਰ ਰਾਤ ਦੀ ਹੈ ਜਦੋਂ 4 ਬੇਟੀਆਂ ਦਾ ਪਿਤਾ ਰਣਜੀਤ ਰਾਠੌੜ ਪਾਨ ਦੀ ਦੁਕਾਨ ‘ਤੇ ਗਿਆ ਹੋਇਆ ਸੀ। ਇਸ ਦੌਰਾਨ ਜੈਸ੍ਰੀ ਪੰਧਰੇ ਸਿਗਰਟ ਪੀਣ ਲਈ ਉੱਥੇ ਪਹੁੰਚ ਗਈ ਅਤੇ ਸਿਗਰਟ ਪੀਣ ਲੱਗ ਗਈ। ਇੱਥੇ ਰਣਜੀਤ ਰਾਠੌੜ ਨੇ ਵੀ ਸਿਗਰਟ ਪੀਣੀ ਸ਼ੁਰੂ ਕਰ ਦਿੱਤੀ।