– World Health Day 2024: ਮਨਾਇਆ ਜਾ ਰਿਹਾ ਹੈ ‘ਵਿਸ਼ਵ ਸਿਹਤ ਦਿਵਸ’, ਇਸ ਮੌਕੇ ਜਾਣੋ ਸਿਹਤਮੰਦ ਰਹਿਣ ਦੇ ਨੁਸਖੇ
(TTT)ਅੱਜਕਲ੍ਹ ਦੀ ਅਸੰਗਤ ਜੀਵਨ ਸ਼ੈਲੀ ਵਧਦੀਆਂ ਸਿਹਤ ਸੰਬੰਧੀ ਸਮੱਸਿਆਵਾਂ ‘ਚ ਵੱਡੀ ਭੂਮਿਕਾ ਨਿਭਾਉਂਦੀ ਹੈ। ਜੋ ਸਿੱਧੇ ਤੌਰ ‘ਤੇ ਗੈਰ-ਸੰਚਾਰੀ ਬਿਮਾਰੀਆਂ, ਜਿਵੇਂ ਕਿ ਸ਼ੂਗਰ, ਹਾਈਪਰਟੈਨਸ਼ਨ ਅਤੇ ਕੁਝ ਕੈਂਸਰਾਂ ਦੇ ਜੋਖਮ ਨਾਲ ਜੁੜਿਆ ਹੋਇਆ ਹੈ। ਦੱਸ ਦਈਏ ਕਿ ਖੁਰਾਕ ਦੇ ਨਾਲ-ਨਾਲ ਵਾਤਾਵਰਣ ਦੇ ਕਾਰਕ ਵੀ ਇਸ ਲਈ ਜ਼ਿੰਮੇਵਾਰ ਹਨ। ਇਸ ਦੇ ਨਾਲ ਹੀ ਡਾਇਬੀਟੀਜ਼ ਅਤੇ ਹਾਈਪਰਟੈਨਸ਼ਨ ਦਾ ਇੱਕ ਵੱਡਾ ਕਾਰਨ ਸਰੀਰਕ ਅਕਿਰਿਆਸ਼ੀਲਤਾ ਵੀ ਹੈ।