ਦੋਆਬਾ ਕਿਸਾਨ ਕਮੇਟੀ ਪੰਜਾਬ ਨੇ ਸੰਕੜੇ ਕਿਸਾਨਾਂ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਤੇ ਦਿੱਤਾ ਮੰਗ ਪੱਤਰ
(GBC UPDATE):ਅੱਜ ਦੋਆਬਾ ਕਿਸਾਨ ਕਮੇਟੀ ਦੇ ਸੂਬਾ ਪ੍ਰਧਾਨ ਜੰਗਵੀਰ ਸਿੰਘ ਚੌਹਾਨ , ਸਕੱਤਰ ਪ੍ਰਿਥਪਾਲ ਗੁਰਾਇਆ, ਮੀਤ ਪ੍ਰਧਾਨ ਰਣਜੀਤ ਸਿੰਘ ਬਾਜਵਾ ਦੀ ਅਗਵਾਈ ਵਿੱਚ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੇ ਖਿਲਾਫ ਹੁਸ਼ਿਆਰਪੁਰ ਵਿੱਚ ਰੋਸ ਮਾਰਚ ਕਰਕੇ ਮਿੰਨੀ ਸੈਕਟਰੀਏਟ ਦੇ ਸਾਹਮਣੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਮ ਇੱਕ ਮੰਗ ਪੱਤਰ ਡੀਸੀ ਹੁਸ਼ਿਆਰਪੁਰ ਸ੍ਰੀ ਮਤੀ ਕੋਮਲ ਮਿੱਤਲ ਨੂੰ ਦਿੱਤਾ ਤੇ ਦੱਸਿਆ ਕਿਗੰਨਾ ਸੀਜਨ 2023-24 ਦੌਰਾਨ ਮਿਤੀ 1-12-2023 ਨੂੰ ਚਿੱਠੀ ਨੰਬਰ 16842 ਅਨੁਸਾਰ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਪ੍ਰਾਈਵੇਟ ਖੰਡ ਮਿੱਲਾ ਵੱਲੋ ਕਿਸਾਨਾਂ ਦੇ ਖਾਤਿਆ ਵਿੱਚ 335.50 ਪੈਸੇ ਪਾਏ ਜਾਣਗੇ ਅਤੇ ਪੰਜਾਬ ਸਰਕਾਰ ਵੱਲੋ 55.50 ਪ੍ਰਤੀ ਕੁਇੰਟਲ ਕਿਸਾਨਾਂ ਦੇ ਖਾਤੇਆ ਵਿੱਚ ਸਿੱਧੇ ਸਰਕਾਰ ਪਾਏਗੀ ਪ੍ਰੰਤੂ ਸਰਕਾਰ ਵੱਲੋ ਕੋਈ ਵੀ ਪੈਸਾ ਕਿਸਾਨਾਂ ਨੂੰ ਨਹੀਂ ਦਿੱਤਾ ਇਸ ਸਾਲ ਦਾ ਗੰਨੇ ਦਾ ਸੀਜਨ ਵੀ ਖ਼ਤਮ ਹੋ ਗਿਆ ਪਿਛਲੇ ਸੀਜਨ ਵੀ ਆਪ ਦੀ ਸਰਕਾਰ ਵਲੋ ਟਾਈਮ ਨਾਲ ਸਬਸਿਡੀ ਕਿਸਾਨਾਂ ਨੂੰ ਦੇ ਦਿੱਤੀ ਗਈ ਸੀ
ਅਸੀ ਚਹੁੰਦੇ ਹਾ ਕੇ ਸਰਕਾਰ ਬਿਨਾ ਕਿਸੇ ਧਰਨੇ ਤੋ ਕਿਸਾਨਾਂ ਦੀ ਪੇਮੈਂਟ ਦੇ ਦੇਵੇ ਤਾ ਕਿਸਾਨਾਂ ਤੇ ਸਰਕਾਰ ਤੇ ਲੋਕਾ ਦੀ ਖੱਜਲ ਖੁਆਰੀ ਨਾਂ ਹੋਵੇ |