ਪਟਿਆਲਾ ਕੇਕ ਮਾਮਲਾ: ਸਿਹਤ ਵਿਭਾਗ ਦੀ ਟੀਮ ਨੂੰ ਬੇਕਰੀ ਤੋਂ ਆਇਆ ਕੇਕ ਦਾ ਹੈਰਾਨ ਕਰਨ ਵਾਲਾ ਸੱਚ
(TTT)ਪਟਿਆਲਾ ‘ਚ ਕੇਕ ਖਾਣ ਨਾਲ 10 ਸਾਲਾ ਬੱਚੀ ਮਾਨਵੀ ਦੀ ਮੌਤ ਦੇ ਮਾਮਲੇ ‘ਚ ਸਿਹਤ ਵਿਭਾਗ ਨੇ ਨਿਊ ਇੰਡੀਆ ਬੇਕਰੀ ਖਿਲਾਫ ਚਲਾਨ ਪੇਸ਼ ਕੀਤਾ ਹੈ। ਵਿਭਾਗ ਦੀ ਟੀਮ ਨੇ ਬੇਕਰੀ ਦੀ ਵਰਕਸ਼ਾਪ ‘ਤੇ ਛਾਪਾ ਮਾਰ ਕੇ ਉਥੇ ਤਿਆਰ ਕੀਤੇ ਵੱਖ-ਵੱਖ ਫਲੇਵਰ ਦੇ ਕੇਕ ਦੇ ਚਾਰ ਸੈਂਪਲ ਭਰੇ ਹਨ।
ਇਸ ਦੌਰਾਨ ਵਿਭਾਗ ਦੀ ਟੀਮ ਨੇ ਦੇਖਿਆ ਕਿ ਵਰਕਸ਼ਾਪ ਵਿੱਚ ਸਫਾਈ ਦੀ ਕਾਫੀ ਘਾਟ ਸੀ। ਖਾਣ-ਪੀਣ ਦੀਆਂ ਵਸਤੂਆਂ ਇਧਰ- ਉਧਰ ਬੇਤਰਤੀਬੇ ਢੰਗ ਨਾਲ ਰੱਖੀਆਂ ਗਈਆਂ। ਉਹ ਕਵਰ ਨਹੀਂ ਕੀਤੇ ਗਏ ਸਨ, ਧੂੰਏਂ ਕਾਰਨ ਦੀਵਾਰਾਂ ‘ਤੇ ਧੂਣੀ ਪਈ ਹੋਈ ਸੀ। ਗੰਦੀ ਹਾਲਤ ਵਿੱਚ ਕੇਕ ਤਿਆਰ ਕੀਤੇ ਜਾ ਰਹੇ ਸਨ। ਇਸ ਸਭ ਦੇ ਮੱਦੇਨਜ਼ਰ ਵਿਭਾਗ ਨੇ ਬੇਕਰੀ ਖ਼ਿਲਾਫ਼ ਚਲਾਨ ਪੇਸ਼ ਕੀਤਾ ਹੈ। ਜ਼ਿਲ੍ਹਾ ਸਿਹਤ ਅਫ਼ਸਰ ਡਾ: ਵਿਜੇ ਨੇ ਬੇਕਰੀ ਖ਼ਿਲਾਫ਼ ਚਲਾਨ ਕੱਟਣ ਅਤੇ ਬੇਕਰੀ ਦੀ ਵਰਕਸ਼ਾਪ ਤੋਂ ਸੈਂਪਲ ਇਕੱਤਰ ਕਰਨ ਦੀ ਪੁਸ਼ਟੀ ਕੀਤੀ। ਉਨ੍ਹਾਂ ਦੱਸਿਆ ਕਿ ਸੈਂਪਲ ਜਾਂਚ ਲਈ ਭੇਜ ਦਿੱਤੇ ਗਏ ਹਨ। ਇਸ ਦੀ ਰਿਪੋਰਟ ਦੇ ਆਧਾਰ ‘ਤੇ ਮਾਮਲੇ ‘ਚ ਅਗਲੀ ਕਾਰਵਾਈ ਕੀਤੀ ਜਾਵੇਗੀ।