News, Breaking News, Latest News, News Headlines, Live News, Today News | GBC Update

News, Latest News, Breaking News, News Headlines, Live News, Today News, GBC Update Breaking News

ਚੰਡੀਗੜ੍ਹ ਤੋਂ 3 ਨਵੀਆਂ ਉਡਾਣਾਂ; ਭਲਕੇ ਤੋਂ ਜੰਮੂ, ਧਰਮਸ਼ਾਲਾ ਅਤੇ ਦਿੱਲੀ ਲਈ ਭਰੀਆਂ ਜਾਣਗੀਆਂ ਉਡਾਣਾਂ

ਚੰਡੀਗੜ੍ਹ ਤੋਂ 3 ਨਵੀਆਂ ਉਡਾਣਾਂ; ਭਲਕੇ ਤੋਂ ਜੰਮੂ, ਧਰਮਸ਼ਾਲਾ ਅਤੇ ਦਿੱਲੀ ਲਈ ਭਰੀਆਂ ਜਾਣਗੀਆਂ ਉਡਾਣਾਂ

(TTT)ਚੰਡੀਗੜ੍ਹ ਦੇ ਸ਼ਹੀਦ ਭਗਤ ਸਿੰਘ
ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਮੰਗਲਵਾਰ ਤੋਂ ਤਿੰਨ ਨਵੀਆਂ
ਉਡਾਣਾਂ ਸ਼ੁਰੂ ਹੋਣ ਜਾ ਰਹੀਆਂ ਹਨ। ਜਿਸ ਦੀ ਬੁਕਿੰਗ
ਏਅਰਲਾਈਨਜ਼ ਕੰਪਨੀ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ। ਗਰਮੀਆਂ
ਲਈ ਜੋ ਨਵਾਂ ਸ਼ਡਿਊਲ ਸ਼ੁਰੂ ਕੀਤਾ ਗਿਆ ਸੀ ਉਹ ਐਤਵਾਰ ਤੋਂ ਸ਼ੁਰੂ
ਹੋ ਗਿਆ ਹੈ। ਪਰ ਜੰਮੂ, ਧਰਮਸ਼ਾਲਾ ਅਤੇ ਦਿੱਲੀ ਲਈ ਨਵੀਆਂ
ਉਡਾਣਾਂ 2 ਅਪ੍ਰੈਲ ਤੋਂ ਸ਼ੁਰੂ ਹੋਣਗੀਆਂ। ਇਨ੍ਹਾਂ ਉਡਾਣਾਂ ਲਈ ਸਟਾਲ
ਵੀ ਲਗਾਏ ਗਏ ਹਨ। ਇਸ ਤੋਂ ਇਲਾਵਾ ਸ਼ਾਹਜਹਾਂ ਲਈ ਉਡਾਣਾਂ ਵੀ
ਮੁੜ ਸ਼ੁਰੂ ਕਰ ਦਿੱਤੀਆਂ ਗਈਆਂ ਹਨ।
ਧਰਮਸ਼ਾਲਾ ਲਈ ਵੀ ਨਵੀਂ ਉਡਾਣ ਸ਼ੁਰੂ

ਹੁਣ ਯਾਤਰੀ ਸਿਰਫ਼ ਇੱਕ ਘੰਟਾ 5 ਮਿੰਟ ਵਿੱਚ ਚੰਡੀਗੜ੍ਹ ਤੋਂ ਧਰਮਸ਼ਾਲਾ ਪਹੁੰਚ ਸਕਣਗੇ। ਜਾਣਕਾਰੀ ਮੁਤਾਬਕ ਇਹ ਫਲਾਈਟ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ ਧਰਮਸ਼ਾਲਾ ਲਈ ਦੁਪਹਿਰ 12:45 ‘ਤੇ ਟੇਕ ਆਫ ਕਰੇਗੀ। ਜਦੋਂਕਿ ਇਹ ਦੁਪਹਿਰ 1:50 ਵਜੇ ਧਰਮਸ਼ਾਲਾ ਪਹੁੰਚੇਗੀ। ਇਹ ਉਥੋਂ ਬਾਅਦ ਦੁਪਹਿਰ 2:10 ‘ਤੇ ਵਾਪਸ ਆਵੇਗੀ ਅਤੇ 3:15 ‘ਤੇ ਚੰਡੀਗੜ੍ਹ ਪਹੁੰਚੇਗੀ। ਇਸ ‘ਚ ਸਫਰ ਕਰਨ ਵਾਲੇ ਯਾਤਰੀਆਂ ਨੂੰ ਫਲੈਕਸੀ ਕਿਰਾਏ ਦੇ ਆਧਾਰ ‘ਤੇ ਲਗਭਗ 4500 ਰੁਪਏ ਦੇਣੇ ਹੋਣਗੇ।