News, Breaking News, Latest News, News Headlines, Live News, Today News | GBC Update

News, Latest News, Breaking News, News Headlines, Live News, Today News, GBC Update Breaking News

ਦੁਬਾਰਾ ਕੋਈ ਕੇਕੜਾ ਪੈਦਾ ਨਾ ਹੋਵੇ, ਤੁਸੀਂ ਅਲਰਟ ਰਹਿਣੈ’! ਬਾਪੂ ਬਲਕੌਰ ਸਿੰਘ ਦੀ ਪਿੰਡ ਵਾਸੀਆਂ ਨੂੰ ਵੱਡੀ ਅਪੀਲ

ਦੁਬਾਰਾ ਕੋਈ ਕੇਕੜਾ ਪੈਦਾ ਨਾ ਹੋਵੇ, ਤੁਸੀਂ ਅਲਰਟ ਰਹਿਣੈ’! ਬਾਪੂ ਬਲਕੌਰ ਸਿੰਘ ਦੀ ਪਿੰਡ ਵਾਸੀਆਂ ਨੂੰ ਵੱਡੀ ਅਪੀਲ

(TTT)ਮਹਰੂਮ ਸਿੱਧੂ ਮੂਸੇਵਾਲਾ ਦੀ ਸੁੰਨ੍ਹੀ ਹਵੇਲੀ ‘ਚ ਹੁਣ ਰੌਣਕਾਂ ਲੱਗ ਚੁੱਕੀਆਂ ਹਨ। ਜੀ ਹਾਂ, ਮਾਤਾ ਚਰਨ ਕੌਰ ਨੇ ਆਪਣੇ ਦੂਜੇ ਪੁੱਤਰ ਨੂੰ ਜਨਮ ਦੇ ਕੇ ਮੂਸਾ ਹਵੇਲੀ ਨੂੰ ਮੁੜ ਖ਼ੁਸ਼ੀਆਂ ਨਾਲ ਭਰ ਦਿੱਤਾ ਹੈ। ਉਥੇ ਹੀ ਬਾਪੂ ਬਲਕੌਰ ਸਿੰਘ ਵੀ ਆਪਣੇ ਪੁੱਤਰ ਸ਼ੁੱਭਦੀਪ ਸਿੰਘ ਸਿੱਧੂ ਦੇ ਜਨਮ ਨੂੰ ਲੈ ਕੇ ਪੱਬਾਂ ਭਾਰ ਹਨ ਪਰ ਨਾਲ ਹੀ ਉਹ ਥੋੜ੍ਹੇ ਚਿੰਤਤ ਵੀ ਹਨ। ਦਰਅਸਲ, ਬਾਪੂ ਬਲਕੌਰ ਨੇ ਆਪਣੇ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ‘ਚ ਉਨ੍ਹਾਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ। ਹਰੇਕ ਬੰਦੇ ਨੂੰ ਆਪਣੇ ਢੰਗ ਨਾਲ ਵੇਖੋ, ਕਿਉਂਕਿ ਤੁਹਾਨੂੰ ਨਹੀਂ ਪਤਾ ਕਿ ਅਗਲਾ ਬੰਦਾ ਕਿਸ ਭਾਵਨਾ ਨਾਲ ਤੁਹਾਡੇ ਕੋਲ ਆਇਆ ਹੈ। ਆਪਣੇ ਸਮਾਜ ‘ਚ ਦੁਬਾਰਾ ਕੋਈ ਕੇਕੜਾ ਪੈਦਾ ਨਾ ਹੋਣ ਦਿਓ, ਜਿਥੇ ਵੀ ਤੁਹਾਨੂੰ ਕੁਝ ਗੜਬੜ ਲੱਗਦੀ ਹੈ ਤਾਂ ਉਸ ਦਾ ਵਿਰੋਧ ਕਰੋ। ਤੁਸੀਂ ਵੇਖ ਚੁੱਕੇ ਹੋ ਕਿ ਮੈਂ ਕਿੰਨਾ ਵੱਡਾ ਖਮਿਆਜ਼ਾ ਭੁਗਤ ਚੁੱਕਿਆ ਹਾਂ। ਮੈਂ ਨਹੀਂ ਚਾਹੁੰਦਾ ਕਿ ਕੋਈ ਹੋਰ ਵੀ ਅਜਿਹਾ ਖਮਿਆਜ਼ਾ ਭੁਗਤੇ। ਹੋਰ ਕੀ ਕਿਹਾ ਹੈ ਬਾਪੂ ਬਲਕੌਰ ਨੇ ਤੁਸੀਂ ਵੀ ਸੁਣੋ ਹੇਠਾਂ ਦਿੱਤੇ ਲਿੰਕ ‘ਤੇ ਕਲਿਕ ਕਰਕੇ-