ਵਿਵਾਦਾਂ ‘ਚ ਕੇਜਰੀਵਾਲ ਦਾ ਨਵਾਂ ਫ਼ਰਮਾਨ, ਕਿਹਾ – ਅੰਦਰੋਂ’ ਚੱਲੇਗੀ ਸਰਕਾਰ
(TTT)ਕਥਿਤ ਸ਼ਰਾਬ ਘੁਟਾਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੀ ਹਿਰਾਸਤ ਵਿੱਚੋਂ ਇੱਕ ਹੋਰ ‘ਫ਼ਰਮਾਨ’ ਜਾਰੀ ਕੀਤਾ ਹੈ। ਇਸ ਵਾਰ ਉਨ੍ਹਾਂ ਨੇ ਸਿਹਤ ਮੰਤਰਾਲੇ ਨੂੰ ਕੁਝ ਹਦਾਇਤਾਂ ਜਾਰੀ ਕੀਤੀਆਂ ਹਨ। ਕੇਜਰੀਵਾਲ ਨੇ ਇਹ ਨਿਰਦੇਸ਼ ਅਜਿਹੇ ਸਮੇਂ ‘ਚ ਜਾਰੀ ਕੀਤਾ ਹੈ, ਜਦੋਂ ਈ.ਡੀ. ਦੀ ਹਿਰਾਸਤ ਤੋਂ ਉਨ੍ਹਾਂ ਦੇ ਪਹਿਲੇ ਹੁਕਮ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਭਾਜਪਾ ਦੀ ਸ਼ਿਕਾਇਤ ਤੋਂ ਬਾਅਦ ਈ.ਡੀ. ਨੇ ਜਾਂਚ ਦੀ ਗੱਲ ਕਹੀ ਹੈ।