ਅਕਾਲੀ ਲੀਡਰ ਨੇ ‘ਆਪ’ ’ਚ ਜਾਣ ਦੀਆਂ ਚਰਚਾਵਾਂ ’ਤੇ ਲਗਾਈ ਰੋਕ
(TTT)ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਆਮ ਆਦਮੀ ਪਾਰਟੀ ਵਿਚ ਜਾਣ ਦੀਆਂ ਚਰਚਾਵਾਂ ’ਤੇ ਚੁੱਪੀ ਤੋੜੀ ਹੈ। ਇਆਲੀ ਨੇ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਵਿਚ ਜਾਣ ਦੀਆਂ ਚਰਚਾਵਾਂ ਨੂੰ ਗਲਤ ਦੱਸਿਆ ਹੈ। ‘ਜਗ ਬਾਣੀ’ ਨਾਲ ਗੱਲਬਾਤ ਕਰਦੇ ਹੋਏ ਇਆਲੀ ਨੇ ਕਿਹਾ ਕਿ ਨਾ ਤਾਂ ਉਹ ਪਾਰਟੀ ਛੱਡਣਗੇ ਅਤੇ ਨਾ ਹੀ ਸਿਧਾਂਤ ਛੱਡਣਗੇ। ਉਹ ਪਾਰਟੀ ਦੇ ਸੱਚੇ ਸਿਪਾਹੀ ਹਨ। ਮੇਰੇ ਬਾਰੇ ਜਿਹੜੀਆਂ ਵੀ ਚਰਚਾ ਚੱਲ ਰਹੀ ਹੈ ਉਹ ਗਲਤ ਹੈ, ਮੈਂ ਕਿਸੇ ਕੀਮਤ ’ਤੇ ਅਕਾਲੀ ਦਲ ਨਹੀਂ ਛੱਡਾਂਗਾ।