(TTT)ਮੈਂ ਸ਼ਕਤੀ ਸਰੂਪ ਮਾਵਾਂ ਭੈਣਾਂ ਦੀ ਰੱਖਿਆ ਲਈ ਪੂਰੀ ਤਾਕਤ ਲਗਾ ਦਵਾਂਗਾਂ- ਪ੍ਰਧਾਨ ਮੰਤਰੀ
ਤੇਲੰਗਾਨਾ ਦੇ ਜਗਤਿਆਲ ’ਚ ਇਕ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ 13 ਮਈ ਨੂੰ ਹੋਣ ਵਾਲੀ ਵੋਟਿੰਗ ਵਿਕਸਤ ਭਾਰਤ ਲਈ ਹੋਵੇਗੀ। ਜਦੋਂ ਭਾਰਤ ਦਾ ਵਿਕਾਸ ਹੋਵੇਗਾ ਤਾਂ ਤੇਲੰਗਾਨਾ ਵੀ ਵਿਕਾਸ ਕਰੇਗਾ। ਉਨ੍ਹਾਂ ਕਿਹਾ ਕਿ ਇੱਥੇ ਤੇਲੰਗਾਨਾ ਵਿਚ ਭਾਜਪਾ ਦਾ ਸਮਰਥਨ ਲਗਾਤਾਰ ਵੱਧਦਾ ਜਾ ਰਿਹਾ ਹੈ। ਮੈਂ ਪਿਛਲੇ 3 ਦਿਨਾਂ ਵਿਚ ਦੂਜੀ ਵਾਰ ਤੇਲੰਗਾਨਾ ਆਇਆ ਹਾਂ। ਅੱਜ ਤੇਲੰਗਾਨਾ ਦੇ ਹਰ ਖੇਤਰ ਵਿਚ ਵਿਕਾਸ ਪਹੁੰਚ ਰਿਹਾ ਹੈ। ਇਸ ਲਈ ਤੇਲੰਗਾਨਾ ਦੇ ਹਰ ਕੋਨੇ ਵਿਚ ਭਾਜਪਾ ਦਾ ਸਮਰਥਨ ਵੱਧ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਤੇਲੰਗਾਨਾ ਵਿਚ ਭਾਜਪਾ ਦੀ ਲਹਿਰ ਕਾਂਗਰਸ ਅਤੇ ਬੀ.ਆਰ.ਐਸ. ਦਾ ਸਫਾਇਆ ਕਰ ਦੇਵੇਗੀ। ਇਸ ਲਈ ਅੱਜ ਪੂਰਾ ਦੇਸ਼ ਕਹਿ ਰਿਹਾ ਹੈ ਕਿ 4 ਜੂਨ ਨੂੰ 400 ਨੂੰ ਪਾਰ ਕਰੋ। ਉਨ੍ਹਾਂ ਕਿਹਾ ਕਿ ਕੱਲ੍ਹ ਇੰਡੀਆ ਗਠਜੋੜ ਨੇ ਸ਼ਕਤੀ ਨੂੰ ਖਤਮ ਕਰਨ ਲਈ ਆਪਣਾ ਚੋਣ ਮਨੋਰਥ ਪੱਤਰ ਜਾਰੀ ਕੀਤਾ। ਮੈਂ ਇਸ ਚੁਣੌਤੀ ਨੂੰ ਸਵੀਕਾਰ ਕਰਦਾ ਹਾਂ ਅਤੇ ਇਸ ਸ਼ਕਤੀ ਸਰੂਪ ਦੀਆਂ ਮਾਵਾਂ-ਭੈਣਾਂ ਦੀ ਰੱਖਿਆ ਲਈ ਮੈਂ ਆਪਣੀ ਪੂਰੀ ਤਾਕਤ ਲਗਾ ਦਵਾਂਗਾਂ। ਉਨ੍ਹਾਂ ਕਿਹਾ ਕਿ ਇਕ ਪਾਸੇ ਸ਼ਕਤੀ ਦੇ ਨਾਸ਼ ਦੀ ਗੱਲ ਕਰਨ ਵਾਲੇ ਲੋਕ ਹਨ ਤੇ ਦੂਜੇ ਪਾਸੇ ਸ਼ਕਤੀ ਦੀ ਪੂਜਾ ਕਰਨ ਵਾਲੇ ਲੋਕ ਹਨ। ਇਹ ਮੁਕਾਬਲਾ 4 ਜੂਨ ਨੂੰ ਹੋਵੇਗਾ ਕਿ ਕੌਣ ਸ਼ਕਤੀ ਨੂੰ ਨਸ਼ਟ ਕਰ ਸਕਦਾ ਹੈ ਅਤੇ ਕਿਸ ਨੂੰ ਸ਼ਕਤੀ ਦਾ ਆਸ਼ੀਰਵਾਦ ਮਿਲ ਸਕਦਾ ਹੈ।