ਕੇਸ਼ੋ ਮੰਦਰ ਵਿਖੇ ਕੀਤਾ ਜਾਵੇਗਾ ਰਾਮ ਕਥਾ ਦਾ ਆਯੋਜਨ – ਸੁਆਮੀ ਸੱਜਣਾਨੰਦ
ਹੁਸ਼ਿਆਰਪੁਰ, ( ਨਵਨੀਤ ਸਿੰਘ ਚੀਮਾ ):- ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ 20 ਮਾਰਚ ਤੋਂ 24 ਮਾਰਚ ਤੱਕ ਕੇਸ਼ੋ ਮੰਦਰ ਨਈ ਅਬਾਦੀ ਹੁਸ਼ਿਆਰਪੁਰ ਵਿਖੇ ਸ਼੍ਰੀ ਰਾਮ ਕਥਾ ਦਾ ਆਯੋਜਨ ਕੀਤਾ ਜਾਵੇਗਾ। ਕਥਾ ਦੇ ਪ੍ਰਚਾਰ ਪ੍ਰਸਾਰ ਲਈ ਸੰਧਿਆ ਫੇਰੀਆਂ ਦੀ ਰੋਜ਼ਾਨਾ ਚੱਲ ਰਹੀ ਲੜੀ ਦੇ ਹਿੱਸੇ ਵਜੋਂ ਅੱਜ ਬਾਬਾ ਬਾਲਕ ਨਾਥ ਮੰਦਿਰ ਪ੍ਰਹਲਾਦ ਨਗਰ ਤੋਂ ਸੰਧਿਆ ਫੇਰੀ ਕੱਢੀ ਗਈ । ਜਿਸਦੀ ਸ਼ੁਰੂਆਤ ਵਿੱਚ ਭਗਵਾਨ ਦੀ ਪੂਜਾ ਅਤੇ ਨਾਰੀਅਲ ਫੋੜ ਕੇ ਕੀਤੀ ਗਈ।ਇਸ ਦੌਰਾਨ ਸੰਗਤਾਂ ਦੀ ਮਿੱਠੀ ਆਵਾਜ਼ ਨਾਲ ਪ੍ਰਭੂ ਦਾ ਗੁਣਗਾਨ ਕੀਤਾ ਗਿਆ । ਸੰਸਥਾ ਦੇ ਪ੍ਰਤੀਨਿਧੀ ਸਵਾਮੀ ਸੱਜਣਾਨੰਦ ਜੀ ਨੇ ਦੱਸਿਆ ਕਿ ਇਸ ਸੰਧਿਆ ਫੇਰੀਆਂ ਵਿਚ ਸ਼ਹਿਰ ਦੀਆਂ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਨੇ ਵੱਧ ਚੜ ਕੇ ਸ਼ਿਰਕਤ ਕੀਤੀ | ਇਸ ਮੌਕੇ ਵਿਸ਼ੇਸ਼ ਤੌਰ ‘ਤੇ ਸਵਾਮੀ ਸੱਜਣਾਨੰਦ ਜੀ, ਸਾਧਵੀ ਰੁਕਮਣੀ ਭਾਰਤੀ, ਪ੍ਰਧਾਨ ਅਜੈ ਵਰਮਾ, ਪੰਡਿਤ ਸੁਨੀਲ ਝਾਅ,ਨਿਪੁਨ ਸ਼ਰਮਾ, ਕੌਂਸਲਰ ਊਸ਼ਾ ਰਾਣੀ ਬਿਟਨ, ਸੁਰਿੰਦਰ ਕੁਮਾਰ ਬੀਟਨ ਸਾਬਕਾ ਕੌਂਸਲਰ, ਆਰ.ਕੇ ਵਾਲੀਆ, ਯਸ਼ਪਾਲ ਸਰਦਾਨਾ, ਕ੍ਰਿਸ਼ਨ ਕਾਂਤ ਸੈਣੀ, ਉਪ ਪ੍ਰਧਾਨ ਰਾਜ ਕੁਮਾਰ, ਰਾਜੇਸ਼ ਨੱਕਡਾ, ਸੁਨੀਲ ਕਪੂਰ, ਪ੍ਰੇਮ ਪਾਲ ਬਜਾਜ, ਵਿਕਾਸ ਕਪੂਰ, ਤੁਸ਼ਾਰ ਕਪੂਰ, ਪੰਕਜ ਕੌਸ਼ਲ, ਦਿਨੇਸ਼ ਸਿੰਗਲਾ, ਸੁਰਿੰਦਰ ਸੈਣੀ, ਵਿਸ਼ਾਲ ਸਿੰਗਲਾ, ਰਜਿੰਦਰ ਵਾਲੀਆ, ਪੁਨੀਤ ਸ਼ਰਮਾ, ਨਿਤਿਨ ਗਾਂਧੀ, ਪਵਨ ਪਵਾਰ, ਰਾਕੇਸ਼ ਰਾਏ ਅਤੇ ਸੰਤ ਸਮਾਜ ਹਾਜ਼ਰ ਸਨ।
News, Breaking News, Latest News, News Headlines, Live News, Today News | GBC Update
News, Latest News, Breaking News, News Headlines, Live News, Today News, GBC Update Breaking News