News, Breaking News, Latest News, News Headlines, Live News, Today News | GBC Update

News, Latest News, Breaking News, News Headlines, Live News, Today News, GBC Update Breaking News

ਸਨਾਤਨ ਧਰਮ ਕਾਲਜ, ਹੁਸ਼ਿਆਰਪੁਰ ਵਿਖੇ ‘ਪਲਾਸਟਿਕ ਮੁਕਤ ਸੰਸਥਾ’ ਅਭਿਆਨ ਦਾ ਆਯੋਜਨ।

ਸਨਾਤਨ ਧਰਮ ਕਾਲਜ, ਹੁਸ਼ਿਆਰਪੁਰ ਵਿਖੇ ‘ਪਲਾਸਟਿਕ ਮੁਕਤ ਸੰਸਥਾ’ ਅਭਿਆਨ ਦਾ ਆਯੋਜਨ।
(BP)ਸਨਾਤਨ ਧਰਮ ਕਾਲਜ ਹੁਸ਼ਿਆਰਪੁਰ ਵਿਖੇ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸ਼੍ਰੀਮਤੀ ਹੇਮਾ ਸ਼ਰਮਾ, ਸਕੱਤਰ ਸ਼੍ਰੀ ਸ਼੍ਰੀ ਗੋਪਾਲ ਸ਼ਰਮਾ ਅਤੇ ਕਾਰਜਕਾਰੀ ਪ੍ਰਿੰਸੀਪਲ ਪੋ੍. ਪ੍ਰਸ਼ਾਂਤ ਸੇਠੀ ਦੀ ਅਗਵਾਈ ਹੇਠ ਆਈ.ਕਿਉ. ਏ.ਸੀ ਅਤੇ ਬਲ ਬਲ ਸੁਸਾਇਟੀ ਦੇ ਸਹਿਯੋਗ ਨਾਲ ਐੱਨ.ਐੱਸ.ਐੱਸ ਪ੍ਰੋਗਰਾਮ ਅਫ਼ਸਰ ਪ੍ਰੋ.ਮਨਪ੍ਰੀਤ ਕੌਰ ਦੀ ਅਗਵਾਈ ਹੇਠ ‘ਪਲਾਸਟਿਕ ਮੁਕਤ ਸੰਸਥਾ’ ਵਿਸ਼ੇ ਦੇ ਅੰਤਰਗਤ ਇਕ ਅਭਿਆਨ ਚਲਾਇਆ ਗਿਆ ਜਿਸ ਤਹਿਤ ਕਾਲਜ ਕੈਂਪਸ ਤੋਂ ਬਲ ਬਲ ਸੁਸਾਇਟੀ ਨੂੰ ਇੱਟਾਂ ਬਣਾਉਣ ਲਈ ਵੇਸਟ ਪਲਾਸਟਿਕ ਦਾ ਸਮਾਨ ਦਿੱਤਾ ਗਿਆ। ਇਹ ਉਪਰਾਲਾ ਕਾਲਜ ਨੂੰ ਪਲਾਸਟਿਕ ਮੁੁਕਤ ਜੋਨ ਬਣਾਉਣ ਲਈ ਕੀਤਾ ਗਿਆ। ਬਲ ਸੋਸਾਇਟੀ ਦੇ ਮੈਂਬਰਾਂ ਨੇ ਅਜਿਹੇ ਪ੍ਰੋਗਰਾਮ ਕਰਵਾਉਣ ਲਈ ਕਾਲਜ ਦੀ ਸ਼ਲਾਘਾ ਕੀਤੀ।  ਐੱਨ.ਐੱਸ.ਐੱਸ ਪ੍ਰੋਗਰਾਮ ਅਫ਼ਸਰ ਮਨਪ੍ਰੀਤ ਕੌਰ ਨੇ ਬਲ ਸੋਸਾਇਟੀ ਦਾ ਧੰਨਵਾਦ ਕੀਤਾ। ਇਸ ਮੌਕੇ ਮੈਨੇਜਮੈਂਟ ਕਮੇਟੀ ਦੇ ਉਪ ਸਕੱਤਰ ਸ਼੍ਰੀ ਤਿਲਕ ਰਾਜ ਸ਼ਰਮਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਉਨ੍ਹਾਂ ਦੇ ਨਾਲ ਪ੍ਰੋ. ਮਨੀਸ਼ਾ ਠਾਕੁਰ, ਪ੍ਰੋ.  ਪਰਮਵੀਰ ਸਿੰਘ ਵੀ ਹਾਜ਼ਰ ਸਨ।
<iframe width=”560″ height=”315″ src=”https://www.youtube.com/embed/ZYbIHHUj1g8?si=AyezimtGTxUNvbC4″ title=”YouTube video player” frameborder=”0″ allow=”accelerometer; autoplay; clipboard-write; encrypted-media; gyroscope; picture-in-picture; web-share” allowfullscreen></iframe>
<iframe width=”560″ height=”315″ src=”https://www.youtube.com/embed/6sMxX7UleH8?si=-Jf-4KJ8L2zFetlu” title=”YouTube video player” frameborder=”0″ allow=”accelerometer; autoplay; clipboard-write; encrypted-media; gyroscope; picture-in-picture; web-share” allowfullscreen></iframe>