ਸਨਾਤਨ ਧਰਮ ਕਾਲਜ ਵਿੱਚ ਆਈ.ਟੀ ਸਾਖ਼ਰਤਾ ਵਰਕਸ਼ਾਪ ਦਾ ਆਯੋਜਨ।
ਹੁਸ਼ਿਆਰਪੁਰ 18 ਫਰਵਰੀ(ਬਜਰੰਗੀ ਪਾਂਡੇ): ਸਨਾਤਨ ਧਰਮ ਕਾਲਜ ਹੁਸ਼ਿਆਰਪੁਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੇਮਾ ਸ਼ਰਮਾਂ, ਸਕੱਤਰ ਗੋਪਾਲ ਸ਼ਰਮਾਂ ਅਤੇ ਕਾਰਜਕਾਰੀ ਪ੍ਰਿੰਸੀਪਲ ਪੋ੍. ਪ੍ਰਸ਼ਾਂਤ ਸੇਠੀ ਦੇ ਮਾਰਗਦਰਸ਼ਨ, ਕੰਪਿਊਟਰ ਵਿਭਾਗ ਦੇ ਮੁਖੀ ਪ੍ਰੋ. ਨਿਸ਼ਾ ਅਰੋੜਾ ਦੀ ਯੋਗ ਅਗਵਾਈ ਵਿੱਚ ਆਈ.ਕਿਊ. ਏ.ਸੀ ਦੇ ਸਹਿਯੋਗ ਨਾਲ ਕਾਲਜ ਕੈਂਪਸ ਵਿੱਚ 40 ਦਿਨਾਂ ਆਈ.ਟੀ. ਸਾਖ਼ਰਤਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਵਿੱਚ ਕਾਲਜ ਦੇ ਸਹਾਇਕ ਸਟਾਫ਼ ਨੂੰ ਐੱਮ ਐੱਸ ਵਰਡ, ਐੱਮ ਐੱਸ ਐਕਸਲ, ਐੱਮ ਐੱਸ ਪਾਵਰ ਪੁਆਇੰਟ ਸਮੇਤ ਕੰਪਿਊਟਰ ਬਾਰੇ ਮੁੱਢਲੀ ਜਾਣਕਾਰੀ ਮੁਹੱਈਆ ਕਰਵਾਈ ਗਈ। ਕਾਰਜਕਾਰੀ ਪ੍ਰਿੰਸੀਪਲ ਪੋ੍.ਪ੍ਰਸ਼ਾਂਤ ਸੇਠੀ ਨੇ ਕੰਪਿਊਟਰ ਵਿਭਾਗ ਵੱਲੋਂ ਕਰਵਾਈ ਇਸ ਵਰਕਸ਼ਾਪ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅੱਜ ਦੇ ਕੰਪਿਊਟਰ ਅਤੇ ਸੋਸ਼ਲ ਮੀਡੀਆ ਵਾਲੇ ਸਮੇਂ ਵਿਚ ਕੋਈ ਵੀ ਮਹਿਕਮਾ ਕੰਪਿਊਟਰ ਦੀ ਜਾਣਕਾਰੀ ਅਤੇ ਵਰਤੋਂ ਤੋਂ ਬਿਨ੍ਹਾਂ ਆਪਣਾ ਵਿਕਾਸ ਨਹੀਂ ਕਰ ਸਕਦਾ। ਉਨ੍ਹਾਂ ਨੇ ਇਸ ਵਰਕਸ਼ਾਪ ਦੀ ਜ਼ਰੂਰਤ ਅਤੇ ਮਹੱਤਵ ਬਾਰੇ ਰੋਸ਼ਨੀ ਪਾਉਂਦਿਆਂ ਭਵਿੱਖ ਵਿੱਚ ਵੀ ਅਜਿਹੀਆਂ ਵਰਕਸ਼ਾਪਾਂ ਦੇ ਆਯੋਜਨ ਦੀ ਗੱਲ ਕੀਤੀ ਤਾਂ ਜੋ ਸਟਾਫ਼ ਨੂੰ ਸਮੇਂ ਦੇ ਹਾਣ ਦਾ ਬਣਾਇਆ ਜਾ ਸਕੇ। ਇਸ ਵਰਕਸ਼ਾਪ ਦਾ ਵਿਧੀਵਤ ਸੰਚਾਲਨ ਪ੍ਰੋ. ਪੂਜਾ, ਪ੍ਰੋ. ਅਮਨਦੀਪ ਕੌਰ, ਪ੍ਰੋ. ਕੇਸ਼ਵ, ਪ੍ਰੋ. ਪ੍ਰਿਅੰਕਾ ਅਤੇ ਪ੍ਰੋ. ਰੈਂਪੀ ਦੇ ਸਹਿਯੋਗ ਰਾਹੀਂ ਨੇਪਰੇ ਚੜ੍ਹਿਆ।