ਸਨਾਤਨ ਧਰਮ ਕਾਲਜ, ਹੁਸ਼ਿਆਰਪੁਰ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸ਼੍ਰੀਮਤੀ ਹੇਮਾ ਸ਼ਰਮਾਂ, ਸਕੱਤਰ ਸ਼੍ਰੀ ਸ਼੍ਰੀ ਗੋਪਾਲ ਸ਼ਰਮਾਂ ਅਤੇ ਕਾਰਜਕਾਰੀ ਪ੍ਰਿੰਸੀਪਲ ਸ਼੍ਰੀ ਪ੍ਰਸ਼ਾਂਤ ਸੇਠੀ ਦੇ ਮਾਰਗਦਰਸ਼ਨ ਅਤੇ ਆਈ.ਕਿਊ.ਏ.ਸੀ ਦੇ ਸਹਿਯੋਗ ਨਾਲ ਆਈ.ਬੀ.ਟੀ ਵੱਲੋਂ ਕੈਰੀਅਰ ਕੌਂਸਲਿੰਗ ਸਬੰਧੀ ਸੈਮੀਨਾਰ ਕਰਵਾਇਆ ਗਿਆ ਜਿਸ ਦਾ ਵਿਸ਼ਾ ‘ਪ੍ਰਤਿਯੋਗੀ ਪ੍ਰੀਖਿਆਵਾਂ ਵਿੱਚ ਭਾਗ ਲੈਣ ਲਈ ਮਾਰਗਦਰਸ਼ਨ’ ਸੀ। ਆਈ.ਬੀ.ਟੀ ਹੁਸ਼ਿਆਰਪੁਰ ਤੋਂ ਆਏ ਸ਼੍ਰੀਮਾਨ ਸਾਵਨ ਝਾ ਅਤੇ ਸ਼੍ਰੀਮਤੀ ਪ੍ਰਭ ਕੌਰ ਨੇ ਵਿਦਿਆਰਥੀਆਂ ਨੂੰ ਕਰੀਅਰ ਵਿਚ ਅੱਗੇ ਵਧਣ ਲਈ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਬੇਸ਼ੱਕ ਅੱਜ ਦੇ ਵਿਦਿਆਰਥੀ ਬਹੁਤ ਹੀ ਸੂਝਵਾਨ ਹਨ ਪਰ ਫਿਰ ਵੀ ਉਨ੍ਹਾਂ ਦੀ ਪਹਿਲੀ ਸਮੱਸਿਆ ਨੌਕਰੀ ਪ੍ਰਾਪਤੀ ਦੀ ਬਣੀ ਰਹਿੰਦੀ ਹੈ। ਕਾਫੀ ਵਿਦਿਆਰਥੀਆਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਕਿਹੜੇ ਵਿਸ਼ੇ ਪੜ੍ਹ ਕੇ ਉਹ ਆਪਣੀ ਜ਼ਿੰਦਗੀ ਨੂੰ ਕਾਮਯਾਬ ਬਣਾ ਸਕਦੇ ਹਨ। ਉਹਨਾਂ ਨੇ ਵਿਦਿਆਰਥੀਆਂ ਨੂੰ ਵੱਖ-ਵੱਖ ਪ੍ਰਤਿਯੋਗੀ ਪ੍ਰੀਖਿਆ ਬਾਰੇ ਜਾਣਕਾਰੀ ਦਿੰਦੇ ਹੋਏ ਉਹਨਾਂ ‘ਚ ਭਾਗ ਲੈਣ ਲਈ ਮਾਰਗਦਰਸ਼ਨ ਪ੍ਦਾਨ ਕੀਤਾ ।
ਇਸ ਮੌਕੇ ਕਾਰਜਕਾਰੀ ਪ੍ਰਿੰਸੀਪਲ ਸ਼੍ਰੀ ਪ੍ਰਸ਼ਾਂਤ ਸੇਠੀ ਨੇ ਸ਼੍ਰੀਮਾਨ ਸਾਵਨ ਝਾ ਅਤੇ ਸ਼੍ਰੀਮਤੀ ਪ੍ਰਭ ਕੌਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਵੱਡਮੁੱਲੀ ਜਾਣਕਾਰੀ ਨੂੰ ਵਿਦਿਆਰਥੀ ਆਪਣੇ ਜੀਵਨ ਵਿਚ ਜ਼ਰੂਰ ਅਪਣਾਉਣਗੇ ਅਤੇ ਜੀਵਨ ਵਿਚ ਸਫ਼ਲਤਾ ਪ੍ਰਾਪਤ ਕਰਨਗੇ। ਇਹ ਸੈਮੀਨਾਰ ਪ੍ਰੋ. ਮੇਘਾ ਦੂਆ ਅਤੇ ਪ੍ਰੋ. ਜੋਤੀ ਬਾਲਾ ਦੀ ਸੁਯੋਗ ਅਗਵਾਈ ਵਿੱਚ ਕਰਵਾਇਆ ਗਿਆ। ਇਸ ਸੈਮੀਨਾਰ ਵਿੱਚ ਵਿਦਿਆਰਥੀਆਂ ਨੇ ਵੱਧ ਚੜੵ ਕੇ ਹਿੱਸਾ ਲਿਆ। ਇਸ ਮੌਕੇ ਡਾ. ਦੀਪਿਕਾ ਥਾਲੀਆ, ਡਾ. ਕੰਵਰਦੀਪ ਸਿੰਘ ਧਾਲੀਵਾਲ, ਡਾ. ਗੁਰਚਰਨ ਸਿੰਘ ਅਤੇ ਪ੍ਰੋ. ਨੇਹਾ ਮੌਜੂਦ ਸਨ।