ਹੁਸ਼ਿਆਰਪੁਰ (ਬਜਰੰਗੀ ਪਾਂਡੇ ) ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਪ੍ਰਧਾਨ ਰਜਿੰਦਰ ਮੌਦਗਿਲ ਦੀ ਪ੍ਰਧਾਨਗੀ ਹੇਠ ਇਕ ਮੀਟਿੰਗ ਕੀਤੀ ਗਈ। ਜਿਸ ਵਿੱਚ ਸਾਰੇ ਮੈਂਬਰਾਂ ਨੇ ਵਿਚਾਰ ਵਟਾਂਦਰਾ ਕੀਤਾ। ਇਸ ਮੌਕੇ ਸੂਬਾਈ ਕਨਵੀਨਰ (ਅੱਖਾਂ ਦਾਨ, ਖੂਨਦਾਨ) ਅਤੇ ਉੱਘੇ ਸਮਾਜ ਸੇਵੀ ਸੰਜੀਵ ਅਰੋੜਾ ਵੀ ਵਿਸ਼ੇਸ਼ ਤੋਰ ਤੇ ਹਾਜ਼ਰ ਸਨ। ਇਸ ਮੌਕੇ ਸੰਜੀਵ ਅਰੋੜਾ ਨੇ ਕਿਹਾ ਕਿ ਵੈਲੇਨਟਾਈਨ-ਡੇਅ ਦੀ ਬਜਾਏ ਸਾਨੂੰ ਆਪਣੇ ਸੱਭਿਆਚਾਰ ਨਾਲ ਜੁੜੇ ਤਿਉਹਾਰਾਂ ਨੂੰ ਮਨਾਉਣਾ ਚਾਹੀਦਾ ਹੈ ਕਿਉਂਕਿ ਵੈਲੇਨਟਾਈਨ-ਡੇਅ ਸਾਡੇ ਭਾਰਤੀ ਸੱਭਿਆਚਾਰ ਦੇ ਅਨੁਕੂਲ ਨਹੀਂ ਹੈ ਅਤੇ ਦਿਨੋ-ਦਿਨ ਅੱਜ ਦੇ ਨੌਜਵਾਨ ਆਪਣੇ ਸੱਭਿਆਚਾਰ ਨੂੰ ਭੁੱਲ ਕੇ ਪੱਛਮੀ ਸੱਭਿਅਤਾ ਵੱਲ ਜਾ ਰਹੇ ਹਨ ਜਿਸ ਨੂੰ ਸਾਡੇ ਆਪਣੇ ਲੋਕ ਉਤਸ਼ਾਹਿਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਬੱਚਿਆਂ ਨੂੰ ਸ਼ੁਰੂ ਤੋਂ ਹੀ ਆਪਣੇ ਸੱਭਿਆਚਾਰ ਨਾਲ ਜੋੜਕੇ ਰੱਖਣ ਲਈ ਹਰ ਤਿਉਹਾਰ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ ਅਤੇ ਚੰਗੇ ਅਤੇ ਮਾੜੇ ਦਾ ਫਰਕ ਵੀ ਦੱਸਣਾ ਚਾਹੀਦਾ ਹੈ।
ਇਸ ਮੌਕੇ ਪ੍ਰਧਾਨ ਰਜਿੰਦਰ ਮੌਦਗਿਲ ਅਤੇ ਸਕੱਤਰ ਐਚ.ਕੇ.ਨਾਕੜਾ ਨੇ ਕਿਹਾ ਕਿ ਵੈਲੇਨਟਾਈ- ਡੇਅ ਦਾ ਤਿਉਹਾਰ ਜਿਨ੍ਹਾਂ ਦੇਸ਼ਾਂ ਵਿੱਚ ਅਤੇ ਜਿਨ੍ਹਾਂ ਲੋਕਾਂ ਲਈ ਬਣਿਆ ਹੋਇਆ ਹੈ ਉਹ ਇਸ ਨੂੰ ਮਨਾਉਣ ਸਾਨੂੰ ਕੋਈ ਇਤਰਾਜ਼ ਨਹੀਂ ਹੈ ਪਰ ਸਾਡੀ ਨੌਜਵਾਨ ਪੀੜ੍ਹੀ ਆਪਣੇ ਤਿਉਹਾਰਾਂ ਨੂੰ ਛੱਡ ਕੇ ਉਨ੍ਹਾਂ ਤਿਉਹਾਰਾਂ ਨੂੰ ਅਪਣਾ ਰਹੀ ਹੈ ਜੋ ਸਾਡੇ ਸੱਭਿਆਚਾਰ ਤੋਂ ਬਹੁਤ ਦੂਰ ਹਨ। ਇਸ ਲਈ ਨੌਜਵਾਨਾਂ ਨੂੰ ਚਾਹੀਦਾ ਹੈ ਕਿ ਸਮਝਦਾਰੀ ਅਤੇ ਅਕਲਮੰਦੀ ਨਾਲ ਕੰਮ ਕਰਦੇ ਹੌਏ ਆਪਣੇ ਧਾਰਮਿਕ ਗ੍ਰੰਥਾਂ ਨੂੰ ਪੜ੍ਹਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਅਪਣਾ ਕੇੇ ਇਸ ਦਾ ਗਿਆਨ ਸਾਰਿਆਂ ਨੂੰ ਵੰਡਨ। ਇਸ ਮੌਕੇ ਵਿਜੇ ਅਰੋੜਾ, ਐਨ.ਕੇ. ਗੁਪਤਾ, ਸ਼ਾਖਾ ਬੱਗਾ, ਨਵੀਨ ਕੋਹਲੀ, ਦੀਪਕ ਮਹਿੰਦੀਰੱਤਾ, ਕੁਲਵੰਤ ਸਿੰਘ ਪਸਰੀਚਾ, ਅਮਰਜੀਤ ਸ਼ਰਮਾ, ਨਿਤਿਨ ਗਰਗ, ਤਰਸੇਮ ਮੌਦਗਿਲ ਆਦਿ ਹਾਜ਼ਰ ਸਨ।