ਗੁਰਪ੍ਰੀਤ ਨੇ ਲਿਆ ਨਾਇਬ ਤਹਿਸੀਲਦਾਰ ਹੁਸ਼ਿਆਰਪੁਰ ਦਾ ਚਾਰਜ
ਹੁਸ਼ਿਆਰਪੁਰ(TTT) , ਬੀਤੇ ਦਿਨੀ ਪੰਜਾਬ ਸਰਕਾਰ ਵੱਲੋਂ ਮਾਲ ਵਿਭਾਗ ਵਿੱਚ ਕੀਤੀਆ ਤਹਿਸੀਲਦਾਰਾ ਦੀਆਂ ਬਦਲੀਆਂ ਦੀ ਲੜੀ ਵਿੱਚ 2020 ਬੈਚ ਦੇ ਤਹਿਸੀਲਦਾਰ ਅੰਡਰ ਟਰੇਨਿੰਗ ਗੁਰਪ੍ਰੀਤ ਨੇ ਨਾਇਬ ਤਹਿਸੀਲਦਾਰ ਹੁਸ਼ਿਆਰਪੁਰ ਦਾ ਚਾਰਜ ਲਿਆ ਹੈ ੳਹ ਇਸ ਤੋਂ ਪਹਿਲਾਂ ਨਾਇਬ ਤਹਿਸੀਲਦਾਰ ਤਲਵੰਡੀ ਚੌਧਰੀਆ ਜਿਲ੍ਹਾ ਕਪੂਰਥਲਾ ਵਿਖੇ 7 ਮਹੀਨੇ ਸੇਵਾ ਨਿਭਾ ਚੁੱਕੇ ਹਨ। ਉਹਨਾ ਕਿਹਾ ਕਿ ਸਰਕਾਰ ਵੱਲੋਂ ਮਿਲੀ ਜਿੰਮੇਵਾਰੀ ਨੂੰ ਉਹ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣਗੇ। ਮਾਲ ਵਿਭਾਗ ਦੇ ਕੰਮ ਬਿਨ੍ਹਾਂ ਦੇਰੀ ਦੇ ਕੀਤੇ ਜਾਣਗੇ। ਫਿਰ ਵੀ ਜੇਕਰ ਆਮ ਲੋਕਾਂ ਨੂੰ ਕੋਈ ਕੰਮਾ ਪ੍ਰਤੀ ਮੁਸ਼ਕਲ ਆਉਦੀ ਹੈ ਤਾ ਉਹ ਉਹਨਾ ਨਾਲ ਬੇਝਿਜਕ ਮਿਲ ਸਕਦੇ ਹਨ। ਉਹਨਾ ਕਿਹਾ ਕਿ ਵਿਭਾਗ ਦੇ ਕੰਮਾਂ ਨੂੰ ਉਹ ਪਾਰਦਰਸ਼ੀ ਢੰਗਾਂ ਨਾਲ ਚਲਾਉਣ ਲਈ ਹਰ ਸੰਭਵ ਯਤਨ ਕਰਨਗੇ। ਉਹਨਾ ਸਮੂਹ ਸਟਾਫ ਤੇ ਪਟਵਾਰੀਆਂ ਨਾਲ ਮੀਟਿੰਗ ਕੀਤੀ ਤੇ ਕੰਮਾ ਵੱਚ ਹੋਰ ਤੇਜੀ ਲਿਆਉਣ ਲਈ ਜਰੂਰੀ ਦਿਸ਼ਾ ਨਿਰਦੇਸ਼ ਦਿੱਤੇ ਤੇ ਕਿਹਾ ਕਿ ਸੀਨੀਅਰ ਸਿਟੀਜਨ ਦਾ ਕੰਮ ਪਹਿਲ ਦੇ ਅਧਾਰ ਤੇ ਕੀਤਾ ਜਾਵੇ ਤੇ ਦਫਤਰੀ ਡਿਊਟੀ ਨੂੰ ਸਮੇਂ ਅਨੁਸਾਰ ਯਕੀਨੀ ਬਣਾਇਆ ਜਾਵੇ।