News, Breaking News, Latest News, News Headlines, Live News, Today News | GBC Update

News, Latest News, Breaking News, News Headlines, Live News, Today News, GBC Update Breaking News

ਹੁਸ਼ਿਆਰਪੁਰ ਵਿਖੇ ਮੈਗਾ ਸਿਹਤ ਕੈਂਪ 21 ਜਨਵਰੀ ਨੂੰ

ਹੁਸ਼ਿਆਰਪੁਰ ਵਿਖੇ ਮੈਗਾ ਸਿਹਤ ਕੈਂਪ 21 ਜਨਵਰੀ ਨੂੰ

ਹੁਸ਼ਿਆਰਪੁਰ , 17 ਜਨਵਰੀ: ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਆਈਵੀਵਾਈ ਗਰੁੱਪ ਆਫ਼ ਹਸਪਤਾਲ ਵੱਲੋਂ ਹੁਸ਼ਿਆਰਪੁਰ ਸਮੇਤ ਪੰਜਾਬ ਦੇ ਆਪਣੇ ਸਾਰੇ 5 ਹਸਪਤਾਲਾਂ ਵਿੱਚ 21 ਜਨਵਰੀ ਨੂੰ ਮੁਫ਼ਤ ਮੈਗਾ ਸਿਹਤ ਕੈਂਪ ਲਗਾਇਆ ਜਾ ਰਿਹਾ ਹੈ।
ਇਹ ਸਿਹਤ ਕੈਂਪ ਗਰੁੱਪ ਦੇ ਮੁਹਾਲੀ, ਖੰਨਾ, ਨਵਾਂਸ਼ਹਿਰ, ਹੁਸ਼ਿਆਰਪੁਰ ਅਤੇ ਅੰਮ੍ਰਿਤਸਰ ਹਸਪਤਾਲਾਂ ਵਿੱਚ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਲਗਾਇਆ ਜਾਵੇਗਾ।

ਹੈਲਥ ਕੈਂਪ ਦੌਰਾਨ 16 ਮੈਡੀਕਲ ਸਪੈਸ਼ਲਿਟੀ ਬਾਰੇ ਮੁਫ਼ਤ ਸਲਾਹ ਦੇ ਨਾਲ-ਨਾਲ ਈਸੀਜੀ, ਬਲੱਡ ਸ਼ੂਗਰ ਅਤੇ ਹੱਡੀਆਂ ਦੇ ਟੈਸਟ ਵੀ ਮੁਫ਼ਤ ਕੀਤੇ ਜਾਣਗੇ। ਖੁਰਾਕ ਸੰਬੰਧੀ ਸਲਾਹ-ਮਸ਼ਵਰਾ, ਈਸੀਐਚਓ ਸਕ੍ਰੀਨਿੰਗ ਅਤੇ ਫਿਜ਼ੀਓਥੈਰੇਪੀ ਸਲਾਹ-ਮਸ਼ਵਰਾ ਵੀ ਮੁਫਤ ਦਿੱਤਾ ਜਾਵੇਗਾ।
ਐਂਜੀਓਗ੍ਰਾਫੀ ਦੀ ਬੁਕਿੰਗ ‘ਤੇ 2000 ਰੁਪਏ ਦੀ ਵਿਸ਼ੇਸ਼ ਛੂਟ ਅਤੇ ਸਾਰੀਆਂ ਲੈਬਾਰਟਰੀ ਅਤੇ ਰੇਡੀਓਲੋਜੀ ਸੇਵਾਵਾਂ ‘ਤੇ 20 ਫੀਸਦੀ ਦੀ ਛੋਟ ਮਿਲੇਗੀ। ਮਰੀਜ਼ਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਸਿਹਤ ਕੈਂਪ ਵਿੱਚ ਆਪਣੇ ਨਾਲ ਸਕੈਨ, ਐਂਜੀਓਗ੍ਰਾਫੀ ਸੀਡੀ ਅਤੇ ਐਮਆਰਆਈ ਸਮੇਤ ਆਪਣੇ ਪੁਰਾਣੇ ਮੈਡੀਕਲ ਰਿਕਾਰਡ ਲੈ ਕੇ ਆਉਣ।