ਗਾਂ ਦੀ ਪੂਜਾ ਕਰਨ ਨਾਲ 33 ਕੋਟੀ ਦੇਵਤਿਆਂ ਦੀ ਪੂਜਾ ਦਾ ਮਿਲਦਾ ਹੈ ਫਲ: ਸੰਜੀਵ ਅਰੋੜਾ
ਹੁਸ਼ਿਆਰਪੁਰ ( TTT ) :ਭਾਰਤ ਵਿਕਾਸ ਪਰਿਸ਼ਦ ਵਲੋਂ ਪ੍ਰਧਾਨ ਅਤੇ ਪ੍ਰਮੁੱਖ ਸਮਾਜ ਸੇਵੀ ਸੰਜੀਵ ਅਰੋੜਾ ਦੀ ਅਗਵਾਈ ਵਿਚ ਗੋਪਾਸ਼ਟਮੀ ਦੇ ਮੌਕੇ ਤੇ ਗਊਸ਼ਾਲਾ ਵਿੱਚ ਗਊ ਦਾ ਪੂਜਨ ਕੀਤਾ ਗਿਆ। ਇਸ ਮੌਕੇ ਤੇ ਸੰਜੀਵ ਅਰੋੜਾ ਨੇ ਕਿਹਾ ਕਿ ਭਾਰਤੀ ਸੰਸਕ੍ਰਿਤੀ ਵਿੱਚ ਗਾਂ ਨੂੰ ਭਗਵਾਨ ਦੇ ਬਰਾਬਰ ਮੰਨਿਆ ਜਾਂਦਾ ਹੈ ਅਤੇ ਇਸ ਦੇ ਲਈ ਗਾਂ ਨੂੰ ਗਊ ਮਾਤਾ ਕਹਿ ਦੇ ਬੁਲਾਇਆ ਜਾਂਦਾ ਹੈ।
ਵੇਦ, ਪੁਰਾਣ ਅਤੇ ਸ਼ਾਸਤਰਾਂ ਵਿੱਚ ਗਾਂ ਨੂੰ ਧਨ ਦੱਸਿਆ ਗਿਆ ਹੈ। ਉਨਾਂ ਨੇ ਕਿਹਾ ਕਿ ਵਿਗਿਆਨਿਕ ਦ੍ਰਿਸ਼ਟੀਕੋਣ ਵਿੱਚ ਵੀ ਗਾਂ ਇਕ ਧਨ ਹੈ। ਇਸ ਵਿੱਚ ਮਾਂ ਦੀ ਮਮਤਾ ਹੁੰਦੀ ਹੈ ਅਤੇ ਸ਼ਾਸਤਰਾਂ ਵਿੱਚ ਗਊ ਦਾਨ ਦਾ ਉਲੇਖ ਵੀ ਨਿਹਿਤ ਹੈ।ਸ਼੍ਰੀ ਅਰੋੜਾ ਨੇ ਕਿਹਾ ਕਿ ਗਾਂ ਦੀ ਪੂਜਾ ਕਰਨ ਨਾਲ 33 ਕੋਟਿ ਦੇਵਤਿਆਂ ਦੇ ਪੂਜਨ ਦਾ ਫਲ ਮਿਲਦਾ ਹੈ। ਇਸ ਮੌਕੇ ਤੇ ਐਚ.ਕੇ.ਨਾਕੜਾ, ਰਮੇਸ਼ ਭਾਟੀਆ, ਰਵਿੰਦਰ ਭਾਟੀਆ ਅਤੇ ਹੋਰ ਮੌਜੂਦ ਸਨ।