News, Breaking News, Latest News, News Headlines, Live News, Today News | GBC Update

News, Latest News, Breaking News, News Headlines, Live News, Today News, GBC Update Breaking News

ਡੀ.ਏ.ਵੀ. ਕਾਲਜ ਹੁਸ਼ਿਆਰਪੁਰ ਵਿਖੇ ਪੰਜਾਬ ਸਰਕਾਰ ਵਲੋਂ ਬਜ਼ੁਰਗਾਂ ਦੀ ਭਲਾਈ ਲਈ ਸ਼ੁਰੂ ਕੀਤੀ ‘ਸਾਡੇ ਬਜ਼ੁਰਗ ਸਾਡਾ ਮਾਣ` ਸਕੀਮ ਦਾ ਨਰੀਖਣ ਕੀਤਾ ਗਿਆ।

ਡੀ.ਏ.ਵੀ. ਕਾਲਜ ਹੁਸ਼ਿਆਰਪੁਰ ਵਿਖੇ ਪੰਜਾਬ ਸਰਕਾਰ ਵਲੋਂ ਬਜ਼ੁਰਗਾਂ ਦੀ ਭਲਾਈ ਲਈ ਸ਼ੁਰੂ ਕੀਤੀ ‘ਸਾਡੇ ਬਜ਼ੁਰਗ ਸਾਡਾ ਮਾਣ` ਸਕੀਮ ਦਾ ਨਰੀਖਣ ਕੀਤਾ ਗਿਆ।

ਹੁਸ਼ਿਆਰਪੁਰ 18 ਨਵੰਬਰ (TTT):
ਅੱਜ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਵਲੋਂ ਡੀ.ਏ.ਵੀ. ਕਾਲਜ ਹੁਸ਼ਿਆਰਪੁਰ ਵਿਖੇ ਪੰਜਾਬ ਸਰਕਾਰ ਵਲੋਂ ਬਜ਼ੁਰਗਾਂ ਦੀ ਭਲਾਈ ਲਈ ਸ਼ੁਰੂ ਕੀਤੀ ‘ਸਾਡੇ ਬਜ਼ੁਰਗ ਸਾਡਾ ਮਾਣ` ਸਕੀਮ ਦਾ ਨਰੀਖਣ ਕੀਤਾ ਗਿਆ। ਇਸ ਮੋਕੇ ਸੀਨੀਅਰ ਸਿਟੀਜਨ ਵੈਲਫੇਅਰ ਕੌਂਸਲ ਹੁਸ਼ਿਆਰਪੁਰ ਵਲੋਂ ਇਸ ਕੈਂਪ ਵਿੱਚ  ਸਹਿਯੋਗ ਕਰਨ ਲਈ ਜੋ ਵੱਖਰਾ ਸਟਾਲ ਲਾਇਆ ਗਿਆ ਸੀ ਤੇ ਮਾਣਯੋਗ ਡਿਪਟੀ ਕਮਿਸ਼ਨਰ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਇਸ ਕੌਂਸਲ ਦੇ ਪ੍ਰਧਾਨ ਬ੍ਰਗੇਡੀਅਰ  ਸੁਰਜੀਤ ਸਿੰਘ, ਪੈਟਰਨ ਸੁਰਜੀਤ ਸਿੰਘ ਸਾਬਕਾ ਡੀ.ਸੀ. ,ਵਾਈਸ ਪ੍ਰਧਾਨ  ਕੁਲਦੀਪ ਰਾਏ ਆਹਲੂਵਾਲੀਆ ਅਤੇ ਜਨਰਲ ਸਕੱਤਰ ਸੂਰਜ ਪ੍ਰਕਾਸ਼ ਆਨੰਦ ਜੀ ਦੀ ਸ਼ਲਾਘਾ ਕੀਤੀ । ਉਨ੍ਹਾਂ ਸੀਨੀਅਰ ਸਿਟੀਜਨ ਵੈਲਫੇਅਰ ਕੌਂਸਲ ਹੁਸ਼ਿਆਰਪੁਰ ਵਲੋਂ ਇਸ ਕੈਂਪ ਵਿੱਚ ਬਜ਼ੁਰਗਾਂ ਨੂੰ ਞੱਖ ਵੱਖ ਲਾਈਨਾਂ ਵਿੱਚ ਭੇਜਣ ਦੀ, ਉਹਨਾਂ ਦੇ ਅਯੂਸ਼ਮਾਨ ਕਾਰਡ, ਸੀਨੀਅਰ ਸਿਟੀਜਨ ਕਾਰਡ ਭਰਵਾਉਣ ਆਦਿ ਵਿੱਚ ਮਦਦ ਕਰਨ ਦੀ ਵੀ ਪ੍ਰਸੰਸ਼ਾ  ਕੀਤੀ । ਇਸ ਮੋਕੇ ਕੌਂਸਲ ਦੇ ਆਗੂਆਂ ਨੇ ਕਿਹਾ ਕੀ ਪੰਜਾਬ ਸਰਕਾਰ ਵਲੋਂ ਜੋ ਵੀ ਬਜ਼ੁਰਗਾਂ ਲਈ ਸਕੀਮਾਂ ਜਾਂ ਭਲਾਈ ਵਾਲੇ ਕੈਂਪ ਲਗਾਏ ਜਾਣਗੇ ਉਸ ਵਿੱਚ ਕੌਂਸਲ ਦੇ ਮੈਂਬਰ ਵੱਧ ਚੜ ਕੇ ਹਿੱਸਾ ਲੈਣਗੇ ।

ਇਹ ਗੱਲ ਦੱਸਣ ਯੋਗ ਹੈ ਕਿ ‘ਸਾਡੇ ਬਜ਼ੁਰਗ ਸਾਡਾ ਮਾਣ` ਸਕੀਮ ਦਾ ਉਦਘਾਟਨ ਮਾਣਯੋਗ ਮਾਲ ਮੰਤਰੀ ਸ਼੍ਰੀ  ਬ੍ਰਹਮ ਸ਼ੰਕਰ ਜਿੰਪਾ ਜੀ ਵਲੋਂ ਇਸ ਸਿਹਤ ਕੈਂਪ ਵਿੱਚ ਕੀਤਾ ਗਿਆ ਜਿਸ ਵਿਚ 60 ਸਾਲ ਤੋਂ ਵੱਧ ਉਮਰ ਵਾਲੇ ਬਜ਼ੁਰਗਾਂ ਦੀ ਸਿਹਤ ਸਬੰਧੀ ਜਾਂਚ, ਨੱਕ, ਕੰਨ, ਗਲੇ ਦੀ ਜਾਂਚ, ਅੱਖਾਂ ਦੀ ਜਾਂਚ, ਅੱਖਾਂ ਦਾ ਅਪ੍ਰੇਸ਼ਨ, ਮੁਫਤ ਐਨਕਾਂ ਅਤੇ ਦੰਦਾਂ ਦਾ ਵੀ ਚੈਕਅੱਪ ਕੀਤਾ ਗਿਆ। ਇਸ ਕੈਂਪ ਵਿੱਚ ਹਜ਼ਾਰਾਂ ਦੀ ਤਦਾਦ ਵਿੱਚ ਦੂਰ ਦੂਰ ਦੇ ਪਿੰਡਾਂ ਦੇ ਮਰੀਜ਼ਾਂ ਨੇ ਫਾਇਦਾ ਲਿਆ।

ਸੀਨੀਅਰ ਸਿਟੀਜਨ ਕੌਂਸਲ ਹੁਸ਼ਿਆਰਪੁਰ ਵਲੋਂ ਵੀ  ‘ਬਜ਼ੁਰਗਾਂ ਦਾ ਸਤਿਕਾਰ  ਕਰੋ, ਬੱਚਿਆਂ ਵਾਂਗ ਪਿਆਰ ਕਰੋ` ਦੇ ਬੈਨਰ ਹੇਠ ਇਸ ਕੈਂਪ ਦਾ ਸਹਿਯੋਗ ਕੀਤਾ ਗਿਆ। ਇਸ ਕੈਂਪ ਵਿੱਚ ਕੌਂਸਲ ਦੇ ਸਰਗਰਮ ਮੈਂਬਰ  ਪ੍ਰਧਾਨ ਬ੍ਰਗੇਡੀਅਰ ਸੁਰਜੀਤ ਸਿੰਘ, ਸਾਬਕਾ ਡੀ.ਸੀ.  ਸੁਰਜੀਤ  ਸਿੰਘ, ਕੇ.ਆਰ. ਆਹਲੂਵਾਲੀਆ,  ਸਾਬਕਾ ਇੰਨਕਮ ਟੈਕਸ ਅਫਸਰ ਸ਼੍ਰੀ ਸੁਰਜੀਤ ਸਿੰਘ ਸੰਦਲ, ਗਿਆਨ ਸਿੰਘ ਭਲੇਠੂ, ਜਨਰਲ ਸਕੱਤਰ ਸੂਰਜ ਪ੍ਰਕਾਸ਼ ਆਨੰਦ ਅਤੇ ਹੋਰ ਮੈਂਬਰਾਂ ਨੇ ਵੀ ਸਹਿਯੋਗ ਦਿੱਤਾ।

YOUTUBE:<iframe width=”560″ height=”315″ src=”https://www.youtube.com/embed/bj1iwwZ5FBc?si=rY4WGvU2rtybV26t” title=”YouTube video player” frameborder=”0″ allow=”accelerometer; autoplay; clipboard-write; encrypted-media; gyroscope; picture-in-picture; web-share” allowfullscreen></iframe>

YOUTUBE:<iframe width=”560″ height=”315″ src=”https://www.youtube.com/embed/ZsBALCtHCcw?si=PuRXI9zp5PUB7r6p” title=”YouTube video player” frameborder=”0″ allow=”accelerometer; autoplay; clipboard-write; encrypted-media; gyroscope; picture-in-picture; web-share” allowfullscreen></iframe>

YOUTUBE:<iframe width=”560″ height=”315″ src=”https://www.youtube.com/embed/5F9ObXROyxU?si=ZAcRua5ODSX2Zdka” title=”YouTube video player” frameborder=”0″ allow=”accelerometer; autoplay; clipboard-write; encrypted-media; gyroscope; picture-in-picture; web-share” allowfullscreen></iframe>