ਬਹਿਸ ਲਈ ਵੰਗਾਰਦੇ ਆਗੂਆਂ ਨੂੰ ਘਰਾਂ ਵਿੱਚ ਡੱਕਣਾ ਸਰਕਾਰ ਦਾ ਸ਼ਰਮਨਾਕ ਕਾਰਾ
ਹੁਸ਼ਿਆਰਪੁਰ, ( ਨਵਨੀਤ ਸਿੰਘ ਚੀਮਾ ):- ਬੀਐਡ ਅਧਿਆਪਕ ਫਰੰਟ ਹੁਸ਼ਿਆਰਪੁਰ ਦੀ ਇੱਕ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਸੁਰਜੀਤ ਰਾਜਾ ਦੀ ਅਗਵਾਈ ਵਿੱਚ ਮਿੰਨੀ ਸੈਕਟਰੀਏਟ ਹੁਸ਼ਿਆਰਪੁਰ ਵਿਖੇ ਹੋਈ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਬੀ ਐਡ ਅਧਿਆਪਕ ਫਰੰਟ ਜਿਲਾ ਹੁਸ਼ਿਆਰਪੁਰ ਦੇ ਪ੍ਰਧਾਨ ਸੁਰਜੀਤ ਰਾਜਾ ਨੇ ਕਿਹਾ ਕਿ ਅੱਜ ਪੰਜਾਬ ਸਰਕਾਰ ਵੱਲੋਂ ਜਿੱਥੇ ਇੱਕ ਪਾਸੇ ਰਾਜਨੀਤਿਕ ਪਾਰਟੀਆਂ ਨੂੰ ਬਹਿਸ ਲਈ ਸੱਦਾ ਦਿੱਤਾ ਗਿਆ ਸੀ ਓਥੇ ਦੂਜੇ ਪਾਸੇ ਸਰਕਾਰ ਨੂੰ ਬਹਿਸ ਲਈ ਵੰਗਾਰਨ ਵਾਲ਼ੇ ਅਧਿਆਪਕ ਆਗੂਆਂ ਨੂੰ ਸਵੇਰ ਸਾਰ ਹੀ ਘਰਾਂ ਵਿੱਚ ਤਾੜਨਾ ਸਰਕਾਰ ਦਾ ਸ਼ਰਮਨਾਕ ਕਾਰਾ ਹੈ ।
ਆਪਣੀਆਂ ਹੱਕੀ ਮੰਗਾ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਵਾਉਣ , ਪੇਂਡੂ ਭੱਤਾ ,ਏ ਸੀ ਪੀ, ਡੀ ਏ ਦੀਆਂ ਕਿਸ਼ਤਾਂ, ਅਤੇ ਠੇਕੇ ਤੇ ਕੀਤੀ ਸਰਵਿਸ ਦਾ ਲਾਭ ਲੈਣ ਲਈ ਪੰਜਾਬ ਸਰਕਾਰ ਨੂੰ ਖੁੱਲੀ ਡਿਬੇਟ ਵਿੱਚ 1ਨਵੰਬਰ ਨੂੰ ਸਵਾਲਾਂ ਦੀ ਲਿਸਟ ਤਿਆਰ ਕਰ ਚੁੱਕੇ ਬੀ ਐੱਡ ਅਧਿਆਪਕ ਫਰੰਟ ਪੰਜਾਬ ਦੇ ਆਗੂਆਂ ਨੂੰ ਨਜ਼ਰਬੰਦ ਕਰਨ ਦਾ ਫਰੰਟ ਵੱਲੋਂ ਗੰਭੀਰ ਨੋਟਿਸ ਲਿਆ ਹੈ । ਫਰੰਟ ਦੇ ਸੂਬਾ ਸੀਨੀ ਮੀਤ ਪ੍ਰਧਾਨ ਅਜੀਤਪਾਲ ਸਿੰਘ ਜੱਸੋਵਾਲ਼, ਵਿੱਤ ਸਕੱਤਰ ਬਿਕਰਮਜੀਤ ਸਿੰਘ ਕੱਦੋਂ ਤੇ ਜਿਲੵਾ ਲੁਧਿਆਣਾ ਦੇ ਪ੍ਰਧਾਨ ਅਤੇ ਕਨਵੀਨਰ ਗੁਰਦੀਪ ਸਿੰਘ ਚੀਮਾਂ ਨੂੰ ਉਹਨਾਂ ਦੇ ਘਰਾਂ ਵਿੱਚ ਨਜ਼ਰਬੰਦ ਕਰਨਾ ਸਰਕਾਰ ਦੀ ਬੌਖਲਾਹਟ ਦੀ ਨਿਸ਼ਾਨੀ ਹੈ। ਸਰਕਾਰ ਝੂਠੀਆਂ ਡਿਬੇਟਾਂ ਤੇ ਝੂਠੇ ਪੋਸਟਰਾਂ ਸਹਾਰੇ ਚਲਾਈ ਜਾ ਰਹੀ ਹੈ ਅਸਲੀਅਤ ਵਿੱਚ ਪੰਜਾਬ ਦੇ ਬੇਰੁਜਗਾਰ ਕੱਚੇ ਕਾਮਿਆਂ ਮੁਲਾਜਮਾਂ ਅਤੇ 2004 ਤੋਂ ਬਾਅਦ ਭਰਤੀ ਮੁਲਾਜ਼ਮਾਂ ਦੀ ਕੋਈ ਸਾਰ ਨਹੀਂ ਲਈ ਜਾ ਰਹੀ ਬਲਕਿ ਕੇਵਲ ਐਲਾਨ ਕੀਤੇ ਜਾ ਰਹੇ ਹਨ ।ਉਨ੍ਹਾਂ ਨੇ ਕਿਹਾ ਕਿ ਮੁਲਾਜਮਾਂ ਦੇ ਵਫਦ ਨੇ ਆਪਣੀਆਂ ਸਮੱਸਿਆਵਾਂ ਸੂਬੇ ਦੇ ਮੁੱਖ ਮੰਤਰੀ ਸਾਹਮਣੇ ਰੱਖਣ ਲਈ ਪਹੁੰਚਣਾ ਸੀ ਪਰ ਸਰਕਾਰ ਨੇ ਉਹਨਾ ਨੂੰ ਨਜਰਬੰਦ ਜਮਹੂਰੀ ਹੱਕਾਂ ਦਾ ਘਾਣ ਕੀਤਾ ਹੈ ।
ਇਸ ਮੌਕੇ ਆਗੂਆਂ ਕਿਹਾ ਕਿ ਸਰਕਾਰ ਮੁਲਾਜ਼ਮਾਂ ਦੀਆਂ ਮੰਗਾ ਵੱਲ ਧਿਆਨ ਦਿੰਦੇ ਹੋਏ ਪੁਰਾਣੀ ਪੈਨਸ਼ਨ ਬਹਾਲ ਕਰ, ਪੇਅ ਕਮਿਸ਼ਨ ਦੀਆਂ ਤਰੁੱਟੀਆਂ ਜਲਦੀ ਦੂਰ ਕਰੇ । ਯੂਨੀਅਨ ਆਗੂਆਂ ਨੇ ਕਿਹਾ ਕਿ ਇਸ ਸਰਕਾਰ ਨੂੰ ਸੱਤਾ ਵਿੱਚ ਲਿਆਉਣ ਲਈ ਮੁਲਾਜ਼ਮਾਂ ਦੀ ਅਹਿਮ ਭੂਮਿਕਾ ਰਹੀ ਹੈ ਪਰੰਤੂ ਸਰਕਾਰ ਹੁਣ ਮੁਲਾਜ਼ਮਾਂ ਦੀ ਇੱਕ ਵੀ ਮੰਗ ਵੱਲ ਧਿਆਨ ਨਹੀਂ ਦੇ ਰਹੀ । ਕੱਚੇ ਮੁਲਾਜ਼ਮ ਪੱਕੇ ਕਰਨ ਦੇ ਨਾਮ ਤੇ ਸਰਕਾਰ ਨੇ ਮੁਲਾਜ਼ਮਾਂ ਨਾਲ਼ ਧੋਖਾ ਕੀਤਾ ਹੈ । ਕੰਪਿਊਟਰ ਅਧਿਆਪਕਾਂ ਨਾਲ਼ ਵੀ ਸਰਕਾਰ ਬਾਰ ਬਾਰ ਮੀਟਿੰਗ ਕਰਕੇ ਲਾਰਾ ਲਾ ਰਹੀ ਹੈ । ਦਿਵਾਲ਼ੀ ਦਾ ਤਿਉਹਾਰ ਹੈ ਮੁਲਾਜ਼ਮਾਂ ਨੂੰ ਉਮੀਦ ਸੀ ਕਿ ਸਰਕਾਰ ਪੇਅ ਕਮਿਸ਼ਨ ਦੀਆਂ ਤਰੁੱਟੀਆਂ ਦੂਰ ਕਰਨ ਦੇ ਨਾਲ਼ ਨਾਲ਼ ਪੁਰਾਣੀ ਪੈਨਸ਼ਨ ਦਾ ਪੂਰਾ ਨੋਟੀਫਿਕੇਸ਼ਨ ਵੀ ਕਰੇਗੀ ਪਰੰਤੂ ਸਰਕਾਰ ਬੇਲੋੜੀਆਂ ਬਹਿਸਾਂ ਵਿੱਚ ਮਸ਼ਰੂਫ ਹੈ । ਸਰਕਾਰ ਨੂੰ ਚਿਤਾਵਨੀ ਦਿੰਦਿਆਂ ਆਗੂਆਂ ਨੇ ਕਿਹਾ ਹੈ ਕਿ ਜੇਕਰ ਸਰਕਾਰ ਦਾ ਇਹੀ ਰਵੱਈਆ ਰਿਹਾ ਤਾਂ ਪੰਜਾਬ ਭਰ ਦੇ ਮੁਲਾਜਮ ਸਰਕਾਰ ਖਿਲਾਫ ਵੱਡੀ ਮੁਹਿੰਮ ਅਰੰਭਣ ਲਈ ਮਜਬੂਰ ਹੋਣਗੇ ਜਿਸਦਾ ਖਾਮਿਆਜਾ ਆਮ ਆਦਮੀ ਪਾਰਟੀ ਨੂੰ ਆਉਣ ਵਾਲੀਆਂ ਲੋਕ ਸਭਾ ਚੋਣਾ ਵਿੱਚ ਭੁਗਤਨਾ ਪਵੇਗਾ। ਇਸ ਮੌਕੇ ਮਾਸਟਰ ਰਾਜ ਕੁਮਾਰ, ਮਾਸਟਰ ਡਿੰਪਲ ਰਾਜਾ, ਮਾਸਟਰ ਪੰਕਜ, ਮਾਸਟਰ ਨੀਰਜ, ਮਾਸਟਰ ਸੰਦੀਪ, ਮਾਸਟਰ ਮਨਪ੍ਰੀਤ, ਮਾਸਟਰ ਗੁਰਪ੍ਰੀਤ, ਮਾਸਟਰ ਜਸਵੀਰ ਸਿੰਘ, ਮਾਸਟਰ ਵਰਿੰਦਰ ਅਤੇ ਮਾਸਟਰ ਸੰਜੀਵ ਵੀ ਹਾਜਰ ਸਨ |
YUOTUBE:<iframe width=”560″ height=”315″ src=”https://www.youtube.com/embed/Qt7RDRoYQM0?si=nuClZDXaL8Uoa6VW” title=”YouTube video player” frameborder=”0″ allow=”accelerometer; autoplay; clipboard-write; encrypted-media; gyroscope; picture-in-picture; web-share” allowfullscreen></iframe>
YOUTUBE:<iframe width=”560″ height=”315″ src=”https://www.youtube.com/embed/vJhdNFozN00?si=48_vw-DtgnTCh2n8″ title=”YouTube video player” frameborder=”0″ allow=”accelerometer; autoplay; clipboard-write; encrypted-media; gyroscope; picture-in-picture; web-share” allowfullscreen></iframe>
YOUTUBE:<iframe width=”560″ height=”315″ src=”https://www.youtube.com/embed/ctXGIDodBCg?si=hQ1F-6QvUc1ebPUz” title=”YouTube video player” frameborder=”0″ allow=”accelerometer; autoplay; clipboard-write; encrypted-media; gyroscope; picture-in-picture; web-share” allowfullscreen></iframe>