ਰੈੱਡ ਕਰਾਸ ਵਿਖੇ ਵੋਕੇਸ਼ਨਲ ਟ੍ਰੇਨਿੰਗ ਲੈ ਰਹੀਆਂ ਲੜਕੀਆਂ ਲਈ ਸਮਾਜਿਕ ਮੁੱਦਿਆਂ ’ਤੇ ਵਿਸ਼ੇਸ਼ ਸੈਮੀਨਾਰ
ਹੁਸ਼ਿਆਰਪੁਰ, 20 ਅਕਤੂਬਰ ( TTT) :
ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਹੁਸ਼ਿਆਰਪੁਰ ਵਿਖੇ ਵੋਕੇਸ਼ਨਲ ਟ੍ਰੇਨਿੰਗ ਲੈ ਰਹੀਆਂ ਲੜਕੀਆਂ ਲਈ ਸਮਾਜਿਕ ਮੁੱਦਿਆਂ ’ਤੇ ਇਕ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਸਾਬਕਾ ਐਮ. ਪੀ ਅਤੇ ਵਾਈਸ ਚੇਅਰਮੈਨ ਭਾਰਤੀ ਰੈੱਡ ਕਰਾਸ ਸੁਸਾਇਟੀ, ਚੰਡੀਗੜ੍ਹ ਅਵਿਨਾਸ਼ ਰਾਏ ਖੰਨਾ ਨੇ ਲੜਕੀਆਂ ਨੂੰ ਮੌਜੂਦਾ ਸਮੇਂ ਦੇ ਸਮਾਜਿਕ ਮੁੱਦਿਆਂ ਬਾਰੇ ਚਾਨਣਾ ਪਾਇਆ। ਇਸ ਦੌਰਾਨ ਉਨ੍ਹਾਂ ਲੜਕੀਆਂ ਨੂੰ ਪਾਣੀ, ਬਿਜਲੀ ਅਤੇ ਵਾਤਾਵਰਨ ਬਚਾਉਣ ਅਤੇ ਨਸ਼ਿਆਂ ਤੋ ਦੂਰ ਰਹਿਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਲੜਕੀਆਂ ਨੂੰ ਪਾਣੀ ਬਚਾਉਣ ਲਈ ਇਕ ਲੇਖ ਲਿਖਣ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਇਸ ਮੁਕਾਬਲੇ ਵਿਚ ਪਹਿਲੇ ਨੰਬਰ ’ਤੇ ਆਉਣ ਵਾਲੀ ਲੜਕੀ ਨੂੰ ਉਨ੍ਹਾਂ ਦੀ ਐਨ. ਜੀ. ਓ ਵੱਲੋਂ ਸਨਮਾਨਿਤ ਕੀਤਾ ਜਾਵੇਗਾ। ਸਿਖਿਆਰਥਣਾਂ ਨੇ ਉਨ੍ਹਾਂ ਨੂੰ ਭਰਸਾ ਦਿਵਾਇਆ ਕਿ ਉਹ ਉਨ੍ਹਾਂ ਦੁਆਰਾ ਚਲਾਈਆਂ ਜਾ ਰਹੀਆਂ ਮੁਹਿੰਮਾਂ ਵਿਚ ਵੱਧ-ਚੜ੍ਹ ਕੇ ਯੋਗਦਾਨ ਦੇਣਗੀਆਂ। ਇਸ ਤੋਂ ਇਲਾਵਾ ਉਨ੍ਹਾਂ ਇਕੱਲੇ ਰਹਿੰਦੇ ਮਾਪਿਆਂ ਦੀ ਸੇਵਾ ਕਰਨ ਬਾਰੇ ਵੀ ਪ੍ਰੇਰਿਤ ਕਰਦਿਆਂ ‘ਸਾਂਭ ਲਓ ਮਾਪੇ, ਰੱਬ ਮਿਲ ਜੁ ਆਪੇ’ ਦਾ ਨਾਅਰਾ ਦਿੱਤਾ। ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਮੰਗੇਸ਼ ਸੂਦ ਨੇ ਸਮੁੱਚੀ ਰੈੱਡ ਕਰਾਸ ਦੀ ਟੀਮ ਵੱਲੋਂ ਅਵਿਨਾਸ਼ ਰਾਏ ਖੰਨਾ ਦਾ ਧੰਨਵਾਦ ਕੀਤਾ ਅਤੇ ਵਿਦਿਆਰਥਣਾਂ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਵੱਲੋਂ ਦਿੱਤੇ ਗਏ ਸੁਨੇਹੇ ਦਾ ਪਾਲਣ ਕਰਨ। ਇਸ ਮੌਕੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦਾ ਸਟਾਫ ਵੀ ਹਾਜ਼ਰ ਸੀ।
YOU TUBE :<iframe width=”560″ height=”315″ src=”https://www.youtube.com/embed/3XFM180Kx10?si=DQjpCWuNRyEjTz7f” title=”YouTube video player” frameborder=”0″ allow=”accelerometer; autoplay; clipboard-write; encrypted-media; gyroscope; picture-in-picture; web-share” allowfullscreen></iframe>
YOU TUBE :<iframe width=”560″ height=”315″ src=”https://www.youtube.com/embed/OfTjlzofNdI?si=bUHUjAE–IsxMAyo” title=”YouTube video player” frameborder=”0″ allow=”accelerometer; autoplay; clipboard-write; encrypted-media; gyroscope; picture-in-picture; web-share” allowfullscreen></iframe>
YOU TUBE :<iframe width=”560″ height=”315″ src=”https://www.youtube.com/embed/KGmCDENE5E8?si=f-XI0uZnV-wxPLf-” title=”YouTube video player” frameborder=”0″ allow=”accelerometer; autoplay; clipboard-write; encrypted-media; gyroscope; picture-in-picture; web-share” allowfullscreen></iframe>
YOU TUBE :<iframe width=”560″ height=”315″ src=”https://www.youtube.com/embed/FjnwfZUEGAM?si=4GUZTYVK3NpJnwOp” title=”YouTube video player” frameborder=”0″ allow=”accelerometer; autoplay; clipboard-write; encrypted-media; gyroscope; picture-in-picture; web-share” allowfullscreen></iframe>