ਸਨਾਤਨ ਧਰਮ ਕਾਲਜ ਹੁਸ਼ਿਆਰਪੁਰ ਵਿਖੇ ਚਾਰ ਰੋਜ਼ਾ ਐਕਸਟੈਂਸ਼ਨ ਲੈਕਚਰ ਦਾ ਆਯੋਜਨ।
ਹੁਸ਼ਿਆਰਪੁਰ 27 ਸਿਤੰਬਰ (ਬਜਰੰਗੀ ਪਾਂਡੇ ) : ਸਨਾਤਨ ਧਰਮ ਕਾਲਜ, ਹੁਸ਼ਿਆਰਪੁਰ ਵਿਖੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼੍ਰੀਮਤੀ ਹੇਮਾ ਸ਼ਰਮਾ, ਸਕੱਤਰ ਸ਼੍ਰੀ ਗੋਪਾਲ ਸ਼ਰਮਾ, ਕਾਲਜ ਪ੍ਰਿੰਸੀਪਲ ਪ੍ਰਸ਼ਾਂਤ ਸੇਠੀ ਅਤੇ ਆਈ.ਕਿਉ.ਏ.ਸੀ.ਦੇ ਸਹਿਯੋਗ ਨਾਲ ਵੂਮੈਨ ਸੈੱਲ ਵੱਲੋਂ ਚਾਰ ਰੋਜ਼ਾ ਆਨਲਾਈਨ ਐਕਸਟੈਂਸ਼ਨ ਲੈਕਚਰ ਦਾ ਆਯੋਜਨ ਕੀਤਾ ਗਿਆ। ਇਸ ਲੈਕਚਰ ਦੇ ਮੁੱਖ ਬੁਲਾਰੇ ਨਿੱਤਿਆ ਚੌਧਰੀ ਅਤੇ ਰੋਸ਼ਨੀ, ਸੀਐਸਆਰ, ਕਾਰਜਕਾਰੀ, ਯੂਨੀਚਾਰਮ ਇੰਡੀਆ ਸਨ। ਇਸ ਲੈਕਚਰ ਦੇ ਪਹਿਲੇ ਤਿੰਨ ਦਿਨਾਂ ਵਿੱਚ ਮਹਿਲਾ ਫੈਕਿਲਟੀ ਅਤੇ ਵਿਦਿਆਰਥਣਾਂ ਲਈ ਲੈਕਚਰ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਉਨ੍ਹਾਂ ਨੂੰ ‘ਮਾਹਵਾਰੀ, ਸਿਹਤ ਅਤੇ ਨਿੱਜੀ ਸਫਾਈ’ ਵਿਸ਼ੇ ਸੰਬੰਧੀ ਜਾਣਕਾਰੀ ਮੁਹੱਈਆ ਕਰਵਾਈ ਗਈ। ਪੋ੍ਗਰਾਮ ਦੇ ਆਖਰੀ ਦਿਨ ‘ਕਿਸ਼ੋਰ ਅਵਸਥਾ ‘ਚ ਜਵਾਨੀ ਦੇ ਬਦਲਾਅ’ ਵਿਸ਼ੇ ‘ਤੇ ਲੜਕਿਆਂ ਲਈ ਲੈਕਚਰ ਆਯੋਜਿਤ ਕੀਤਾ ਗਿਆ। ਅੰਤ ਵਿੱਚ ਪ੍ਰੋ. ਪੂਜਾ ਨੇ ਬੁਲਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਵੂਮੈਨ ਸੈੱਲ ਦੇ ਇੰਚਾਰਜ ਪ੍ਰੋ. ਮਨਜੀਤ ਕੌਰ, ਪ੍ਰੋ. ਪ੍ਰਭਕਿਰਨ ਕੌਰ ਅਤੇ ਪ੍ਰੋ. ਰੈਂਪੀ ਹਾਜ਼ਰ ਸਨ।