ਪਾਪਾਂ ਤੋਂ ਮੁਕਤ ਹੋਕੇ ਮਨੁੱਖ ਜਿਸ ਸਥਾਨ ਤੇ ਵਿਸ਼ਰਾਮ ਕਰਦਾ ਹੈ ਉਸੀ ਬ੍ਰਹਮਸੱਤਾ ਨੂੰ ਸ਼ਿਵ ਕਿਹਾ ਜਾਂਦਾ ਹੈ – ਸਾਧ੍ਵੀ ਜੈਅੰਤੀ ਭਾਰਤੀ
ਹੁਸ਼ਿਆਰਪੁਰ, (ਨਵਨੀਤ ਸਿੰਘ ਚੀਮਾ):- ਦਿਵਿਆ ਜਯੋਤੀ ਜਾਗ੍ਰਤੀ ਸੰਸਥਾਨ ਅਤੇ ਸ਼ਹਿਰ ਵਾਸੀਆਂ ਵੱਲੋਂ ਸ਼੍ਰੀ ਬਾਬਾ ਸ਼ਾਂਤੀ ਗਿਰੀ ਲੰਗਰ ਹਾਲ, ਦਸੂਹਾ ਵਿੱਚ ਭਗਵਾਨ ਸ਼ਿਵ ਕਥਾ ਦੇ ਪਹਿਲੇ ਦਿਨ ਵਿੱਚ ਸੰਸਥਾਨ ਦੇ ਸੰਚਾਲਕ ਅਤੇ ਸੰਸਥਾਪਕ ਗੁਰੂਦੇਵ ਆਸ਼ੂਤੋਸ਼ ਮਹਾਰਾਜ ਜੀ ਦੀ ਪਰਮ ਸੇਵਿਕਾ ਸਾਧ੍ਵੀ ਜੈਅੰਤੀ ਭਾਰਤੀ ਜੀ ਨੇ ਕਥਾ ਦਾ ਵਾਚਣ ਕਰਦੇ ਹੋਏ, ਭਗਵਾਨ ਸ਼ਿਵ ਦੀ ਮਹਿਮਾਂ ਨੂੰ ਭਗਤਾਂ ਦੇ ਅੱਗੇ ਰੱਖਿਆ। ਕਥਾ ਦੀ ਸ਼ੁਰੂਆਤ ਸ਼ਿਵ ਸਤੂਤੀ ਤੋਂ ਹੋਈ ਜਿਸਦੇ ਰਾਹੀਂ ਦੱਸਿਆ ਗਿਆ ਕਿ ਸ਼ਿਵ ਸਾਰੇ ਪ੍ਰਾਣੀਆਂ ਦਾ ਵਿਸ਼ਰਾਮ ਸਥਾਨ ਹੈ। ਦੁਨੀਆਂ ਦੇ ਤਾਪਾਂ ਪਾਪਾਂ ਤੋਂ ਮੁਕਤ ਹੋਕੇ ਮਨੁੱਖ ਜਿਸ ਸਥਾਨ ਤੇ ਵਿਸ਼ਰਾਮ ਕਰਦਾ ਹੈ ਉਸੀ ਬ੍ਰਹਮਸੱਤਾ ਨੂੰ ਸ਼ਿਵ ਕਿਹਾ ਜਾਂਦਾ ਹੈ।
lpਸ਼ਿਵ ਕਥਾ ਦੀ ਰਸਧਾਰਾ ਵਿੱਚ ਡੁਬਕੀ ਲਗਾਕੇ ਮਨ ਸ਼ਾਂਤੀ ਦਾ ਅਨੁਭਵ ਕਰਦਾ ਹੈ। ਮਨ ਵਿਚੋਂ ਮਲੀਨਤਾ ਮਿਟਦੀ ਹੈ। ਮਾਨਵ ਦੇ ਮਨ ਅੰਦਰ ਈਸ਼ਵਰ ਪੁਕਾਰ ਉੱਠਦੀ ਹੈ। ਕਥਾ ਜੀਵਾਤਮਾਂ ਨੂੰ ਪ੍ਰਭੂ ਨਾਲ ਮਿਲਾਉਣ ਲਈ ਪੁੱਲ ਦਾ ਕੰਮ ਕਰਦੀ ਹੈ। ਇਸ ਪੁੱਲ ਤੇ ਤੁਰ ਕੇ ਯੁਗਾਂ ਤੋਂ ਭਗਤ ਪ੍ਰਭੂ ਦਰਸ਼ਨਾਂ ਨੂੰ ਪੌਂਦੇ ਹਨ।
ਉਨ੍ਹਾਂ ਨੇ ਦੱਸਿਆ ਕਿ ਅੱਜ ਅਗਯਾਨ ਦੇ ਅੰਧਕਾਰ ਵਿੱਚ ਭਟਕ ਰਹੇ ਮਨੁੱਖਾ ਨੂੰ ਅਧਿਆਤਮਿਕ ਗਿਆਨ ਦੀ ਬਹੁਤ ਜਰੂਰਤ ਹੈ। ਇਸੇ ਨਾਲ ਹੀ ਮਾਨਵ ਦਾਨਵੀ ਖਾਈ ਚੋਂ ਨਿੱਕਲ ਕੇ ਦੇਵਤਵ ਦੀ ਉਚਾਈ ਨੂੰ ਹਾਸਿਲ ਕਰ ਸਕਦਾ ਹੈ। ਕਥਾ ਵਿੱਚ ਮਧੁਰ ਭਜਨਾਂ ਰਹੀ ਸਾਰਾ ਵਾਤਾਵਰਨ ਸ਼ਿਵਮਈ ਕਰ ਦਿੱਤਾ ਅਤੇ ਮਨਾਂ ਨੂੰ ਸ਼ਿਵ ਨਾਲ ਜੋੜ ਦਿੱਤਾ।
ਕਥਾ ਵਿੱਚ ਸ਼ਹਿਰ ਦੇ ਧਾਰਮਿਕ ਅਤੇ ਸਮਾਜਿਕ ਸੰਸਥਾਨਾਂ ਦੇ ਪ੍ਰਤੀਨਿੱਧੀ ਪਹੁੰਚੇ ਅਤੇ ਜਯੋਤੀ ਪ੍ਰਜਲਿਤ ਕੀਤੀ ਜਿਸਦੇ ਵਿੱਚ ਵਿਸ਼ੇਸ਼ ਸ਼੍ਰੀ ਰਾਮਲੀਲਾ ਕਮੇਟੀ ਦਸੂਹਾ – ਵਰਿੰਦਰ ਕੁਮਾਰ ਜੀ, ਟੱਪੂ ਜੀ, ਨਰਿੰਦਰ ਕੁਮਾਰ ਜੀ, ਮਹਿੰਦਰ ਸਿੰਘ ਜੀ, ਸ਼੍ਰੀ ਸਨਾਤਨ ਧਰਮ ਪੰਜਾਬ ਮਹਾਵੀਰ ਦਲ – ਡਿਪਟੀ ਜੀ, ਸੂਰਜ ਜੀ, ਲੁਕੇਸ਼ ਜੀ, ਬਬਲੂ ਜੀ, ਜੈ ਮਾਂ ਦੁਰਗਾ ਧਰਮਾਰਥ ਸੇਵਾ ਸੋਸਾਇਟੀ (ਉੱਚੀ ਬੱਸੀ) ਅਮਰਜੀਤ ਸਿੰਘ ਜੀ, ਰਜਨੀ ਬਾਲਾ ਜੀ, ਰੇਸ਼ਵ ਜੀ, ਗੁਪਤਾ ਜੀ, ਅਮਰੀਕ ਸਿੰਘ ਜੀ, ਸ਼੍ਰੀ ਲਾਲ ਜੀ, ਕ੍ਰਿਸ਼ਨ ਭੰਗੋਤਰਾ ਜੀ – ਮਨੀਸ਼ ਐਂਡ ਕੰਪਨੀ ਮੁਕੇਰੀਆਂ, ਪ੍ਰਵੀਨ ਸ਼ਰਮਾ ਜੀ – ਸਤਪਾਲ ਸਵੀਟ ਸ਼ੋਪ, ਸ਼ੁਸ਼ਮਾਂ ਦੀਦੀ – ਦੇਸਰਾਜ ਸਾਗਰ ਮਿੱਲ, ਸੰਜੀਵ ਨੱਯਰ ਜੀ, ਰਾਧਾ ਕ੍ਰਿਸ਼ਨ ਸੇਵਾ ਸੋਸਾਇਟੀ, ਅਸ਼੍ਵਿਨੀ ਕੁਮਾਰ ਜੀ, ਮਿੰਟਾ ਰੱਲਣ ਜੀ, ਸਾਧ੍ਵੀ ਰੁਕਮਣੀ ਭਾਰਤੀ ਜੀ ਉਪਸਥਿਤ ਰਹੇ। ਇਸ ਦੌਰਾਨ ਸਾਰੇ ਪ੍ਰਭੂ ਭਗਤਾਂ ਦੇ ਲਈ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ |