-ਪੰਜਾਬ ਹੁਨਰ ਵਿਕਾਸ ਮਿਸ਼ਨ ਅਧੀਨ ਚੱਲ ਰਹੀ ਸਕੀਮ ਐਨ.ਯੂ.ਐਲ.ਐਮ ਦੇ ਬੱਚਿਆਂ ਨੂੰ ਸਰਟੀਫਿਕੇਟ ਅਤੇ ਆਫਰ ਲੈਟਰ ਵੰਡੇ
ਹੁਸ਼ਿਆਰਪੁਰ, 22 ਸਤੰਬਰ (ਬਜਰੰਗੀ ਪਾਂਡੇ ) :ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋ ਚਲਾਈ ਜਾ ਰਹੀ ਸਕੀਮ ਐਨ.ਯੂ.ਐਲ.ਐਮ ਦੇ ਅਧੀਨ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਬਲਰਾਜ ਸਿੰਘ ਦੀ ਪ੍ਰਧਾਨਗੀ ਵਿੱਚ ਚਲਾਏ ਜਾ ਰਹੇ ਕੋਰਸ ਇੰਨਵੈਨਟਰੀ ਕਲਰਕ ਦਾ ਕੋਰਸ ਕਰ ਰਹੇ ਬੱਚਿਆਂ ਨੂੰ ਸਰਟੀਫਿਕੇਟ ਅਤੇ ਆਫਰ ਲੈਟਰ ਵੰਡੇ ਗਏ। ਇਨਵੈਨਟਰੀ ਕਲਰਕ ਦੇ 38 ਸਿਖਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਗਏ ਅਤੇ 13 ਸਿਖਿਆਰਥੀਆਂ ਨੂੰ ਨੌਕਰੀ ਦੇ ਆਫਰ ਲੈਟਰ ਵੱਡੇ ਗਏ। ਇਹ ਕੋਰਸ ਮਲਟੀ ਸਕਿੱਲ ਡਿਵੈਪਲਮੈਂਟ ਸੈਂਟਰ ਹੁਸਿਆਰਪੁਰ ਵਿਖੇ ਰਿਆਤ ਐਜੂਕੇਸਨ ਐਂਡ ਰਿਸਰਚ ਫਾਊਂਡੇਸਨ ਵੱਲੋ ਕਰਵਾਇਆ ਗਿਆ ਸੀ।
ਇਸ ਮੋਕੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਦਫਤਰ ਵੱਲੋ ਜ਼ਿਲ੍ਹਾ ਫੀਲਡ ਮੈਨਜਰ ਮਹਿੰਦਰ ਸਿੰਘ ਰਾਣਾ, ਜ਼ਿਲ੍ਹਾ ਪਲੇਸਮੈਂਟ ਅਫਸਰ ਰਮਨ ਭਾਰਤੀ ਅਤੇ ਜ਼ਿਲ੍ਹਾ ਮੋਬਲਾਇਜ਼ਰ ਅਫਸਰ ਸੁਨੀਲ ਕੁਮਾਰ ਆਦਿ ਹਾਜ਼ਰ ਹੋਏ। ਇਹ ਸਾਰੇ ਕੋਰਸ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਹੁਸਿਆਰਪੁਰ ਵਿਖੇ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੋਰਸਾਂ ਦਾ ਮੰਤਵ ਬੇਰੁਜ਼ਗਾਰ ਨੌਜਵਾਨਾਂ ਨੂੰ ਹੁੰਨਰਮੰਦ ਬਣਾ ਕੇ ਰੁਜ਼ਗਾਰ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਦੱਸਿਆਂ ਕਿ ਨੌਜਵਾਨਾਂ ਲਈ ਹੁਸ਼ਿਆਰਪੁਰ ਵਿਖੇ ਵੱਖ—ਵੱਖ ਸਂੈਟਰਾਂ ਰਾਹੀਂ ਵੱਖ—ਵੱਖ ਕੋਰਸ ਕਰਵਾਏ ਜਾ ਰਹੇ ਹਨ ਅਤੇ ਇਹ ਕੋਰਸ ਬਿਲਕੁਲ ਮੁਫ਼ਤ ਕਰਵਾਏ ਜਾਂਦੇ ਹਨ। ਉਨ੍ਹਾਂ ਦੱਸਿਆਂ ਕਿ ਇਥੇ ਹਰੇਕ ਵਿਦਿਆਰਥੀ ਮੁਫ਼ਤ ਸਿੱਖਿਆ ਪ੍ਰਾਪਤ ਕਰਕੇ ਆਪਣਾ ਭਵਿੱਖ ਰੌਸ਼ਨ ਕਰ ਸਕਦੇ ਹਨ।