ਮੁਕੇਰੀਆਂ ਪੁਲਿਸ ਵਲੋਂ ਜਿਥੇ ਨਸ਼ਾ ਵੇਚਣ ਅਤੇ ਨਸ਼ਾ ਕਰਨ ਵਾਲਿਆਂ ਖਿਲਾਫ ਵਿੰਡੀ ਮੁਹਿੰਮ ਤਹਿਤ ਨਾਕਾ ਬੰਦੀਆਂ ਕਰ ਕੇ ਅਰੋਪੀ ਫੜੇ ਜਾ ਰਹੇ ਹਨ ਉਥੇ ਹੀ ਮੁਕੇਰੀਆਂ ਪੁਲਿਸ ਵਲੋਂ ਰਾਮ ਨਗਰ ਕਲੋਨੀ ਮੋਹਤਵਰ ਵਿਅਕਤੀਆਂ ਅਤੇ ਨੌਜਵਾਨਾਂ ਨੂੰ ਇਕੱਠੇ ਕਰ ਕੇ ਨਸ਼ਿਆਂ ਦੇ ਮਾੜੇ ਪ੍ਰਭਾਵ ਬਾਰੇ ਜਾਗਰੂਕ ਕੀਤਾ ਗਿਆ ਅਤੇ ਅਪੀਲ ਕੀਤੀ ਗਈ ਕੇ ਜੇ ਕਰਕਲੋਨੀ ਵਿਚ ਕੋਈ ਵੀ ਵਿਅਕਤੀ ਨਸ਼ਾ ਵੇਚਦਾ ਹੈ ਤਾਂ ਉਸ ਦੀ ਤਰੁੰਤ ਸੂਚਨਾ ਪੁਲਿਸ ਥਾਣਾ ਨੂੰ ਦਿਤੀ ਜਾਵੇ ਅਤੇ ਜੋ ਆਦਮੀ ਨਸ਼ਾ ਪੀਂਦਾ ਹੈ ਜਾ ਛੱਡਣਾ ਚਾਉਂਦਾ ਹੈ ਤਾ ਉਸ ਨੂੰ ਵੀ ਹਸਪਤਾਲ ਵਲੋਂ ਮੁਫ਼ਤ ਦਵਾਈ ਦਿਤੀ ਜਾਵੇਗੀ ਜਿਸ ਤੇ ਅਜ ਰਾਮ ਨਗਰ ਕਲੋਨੀ ਦੇ ਪ੍ਰਧਾਨ ਅਨੂਪ ਸਿੰਘ ਨੇ ਨਸ਼ਾ ਪੀੜਤ 4 ਵਿਅਕਤੀਆਂ ਨੂੰ ਥਾਣਾ ਲਿਆਂਦਾ ਅਤੇ ਦਸੁਆ ਹਸਪਤਾਲ ਵਿਚ ਨਸ਼ਾ ਛੁਡਾਉ ਕੇਂਦਰ ਵਿਚ ਦਾਖਿਲ ਕਰਵਾਇਆ ਗਿਆ
ਮੁਕੇਰੀਆਂ ਤੋਂ ਗੁਰਮੀਤ ਸਿੰਘ ਦੀ ਰਿਪੋਰਟ