ਡਿਪਟੀ ਕਮਿਸ਼ਨਰ ਨੇ 5 ਨੂੰ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀ ਸ਼ੋਭਾ ਯਾਤਰਾ ਦੇ ਰੂਟ ’ਤੇ ਪੈਦੀਆਂ ਮੀਟ ਦੀਆਂ ਦੁਕਾਨਾਂ/ਸਲਾਟਰ ਹਾਊਸ ਬੰਦ ਰੱਖਣ ਦੇ ਦਿੱਤੇ ਹੁਕਮ
ਹੁਸ਼ਿਆਰਪੁਰ, 1 ਸਤੰਬਰ (TTT ) :
ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਸ਼੍ਰੀ ਸ਼ਿਵਰਾਤਰੀ ਅਤੇ ਉਤਸਵ ਕਮੇਟੀ (ਰਜਿ:) ਦੀ ਪ੍ਰਤੀ ਬੇਨਤੀ ਨੂੰ ਮੁੱਖ ਰੱਖਦੇ ਹੋਏ 5 ਸਤੰਬਰ 2023 ਨੂੰ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀ ਸ਼ੋਭਾ ਯਾਤਰਾ ਦੇ ਰੂਟ ’ਤੇ ਪੈਦੀਆਂ ਮੀਟ ਦੀਆਂ ਦੁਕਾਨਾਂ/ਸਲਾਟਰ ਹਾਊਸ ਬੰਦ ਰੱਖਣ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਆਪਣੇ ਹੁਕਮ ਵਿਚ ਦੱਸਿਆ ਕਿ 5 ਸਤੰਬਰ ਦਿਨ ਮੰਗਲਵਾਰ ਨੂੰ ਬਾਅਦ ਦੁਪਹਿਰ 3:00 ਵਜੇ ਸ਼੍ਰੀ ਕ੍ਰਿਸ਼ਨ ਜਨਮਅਸ਼ਟਮੀ ਜੀ ਦੀ ਸ਼ੋਭਾ ਯਾਤਰਾ ਜੈ ਮਾਂ ਜਗਜਨਨੀ ਮੰਦਿਰ, ਬੁੱਧਰਾਮ ਕਲੋਨੀ ਊਨਾ ਰੋਡ, ਹੁਸ਼ਿਆਰਪੁਰ ਤੋਂ ਆਰੰਭ ਹੋ ਕੇ ਮਾਹਿਲਪੁਰ ਅੱਡਾ, ਕੋਰਟ ਰੋਡ, ਸੈਸ਼ਨ ਚੌਕ, ਰੇਲਵੇ ਰੋਡ, ਘੰਟਾ ਘਰ, ਸ਼੍ਰੀ ਵਾਲਮੀਕ ਚੌਕ, ਘਾਹ ਮੰਡੀ, ਗਊਸ਼ਾਲਾ ਬਾਜ਼ਾਰ, ਬੈਂਕ ਬਾਜ਼ਾਰ, ਕਣਕ ਮੰਡੀ, ਦਾਲ ਬਾਜ਼ਾਰ, ਪ੍ਰਤਾਪ ਚੌਕ, ਕਸ਼ਮੀਰੀ ਬਾਜਾਰ, ਘੰਟਾ ਘਰ, ਕੋਤਵਾਲੀ ਬਾਜ਼ਾਰ, ਗੋਰਾ ਗੇਟ, ਕਮੇਟੀ ਬਾਜ਼ਾਰ, ਬਹਾਦਰਪੁਰ ਚੌਕ, ਮਾਲ ਰੋਡ ਤੋਂ ਵਾਪਸੀ ਜੈ ਮਾਂ ਜਗਜਨਨੀ ਮੰਦਿਰ, ਬੁੱਧਰਾਮ ਕਲੌਲੀ ਊਨਾ ਰੋਡ, ਹੁਸ਼ਿਆਰਪੁਰ ਵਿਖੇ ਆ ਕੇ ਸਮਾਪਤ ਹੋਵੇਗੀ। ਇਸ ਲਈ ਇਸ ਰੂਟ ’ਤੇ ਪੈਂਦੀਆਂ ਮੀਟ ਦੀਆਂ ਦੁਕਾਨਾਂ/ਸ਼ਰਾਬ ਦੇ ਠੇਕੇ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ।