ਸੈਮੀਨਾਰ ਵਿੱਚ ਈ ਵੇਸਟ ਸਿੰਗਲ ਯੂਜ਼ ਪਲਾਸਟਿਕ ਅਤੇ ਚਾਇਨਾ ਡੋਰ ਤੇ ਪਾਬੰਦੀ ਦੇ ਬਾਰੇ ਜਾਣਕਾਰੀ ਦਿੱਤੀ
ਹੁਸ਼ਿਆਰਪੁਰ/ਦਲਜੀਤ ਅਜਨੋਹਾ (TTT) ਆਈ ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਹੁਸ਼ਿਆਰਪੁਰ ਕੈਂਪਸ ਦੇ ਡਾਇਰੈਕਟਰ ਪ੍ਰੋਫੈਸਰ ਵਾਈ ਐੱਸ ਬਰਾੜ I ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐਸ ਡੀ ਓ ਹੁਸ਼ਿਆਰਪੁਰ ਇੰਜੀਨੀਅਰ ਵਿਰੇਸ਼ ਓਹਰੀ ਨੇ ਐਨ ਐਸ ਐਸ ਅਤੇ ਰੈੱਡ ਰਿਬਨ ਕਲੱਬ ਦੁਆਰਾ ਆਯੋਜਿਤ ਸੈਮੀਨਾਰ ਵਿੱਚ E-waste, ਸਿੰਗਲ ਯੂਜ਼ ਪਲਾਸਟਿਕ ਅਤੇ ਚਾਇਨਾ ਡੋਰ ਤੇ ਪਾਬੰਦੀ ਦੇ ਬਾਰੇ ਜਾਣਕਾਰੀ ਦਿੱਤੀ ।ਇਸ ਮੌਕੇ ਤੇ ਵਿਰੇਸ਼ ਓਹਰੀ ਜੀ ਨੇ ਦੱਸਿਆ ਕਿ ਕਿਵੇਂ ਇਹ ਦੋਵੇਂ ਪ੍ਰਦੂਸ਼ਕ ਵਾਤਾਵਰਣ ਲਈ ਹਾਨੀਕਾਰਕ ਹਨ ਅਤੇ ਉਹਨਾਂ ਨੇ ਦੱਸਿਆ ਕਿ ਕਿਵੇਂ ਚਾਇਨਾ ਡੋਰ ਜੋ ਪਤੰਗ ਉਡਾਉਣ ਲਈ ਵਰਤੀ ਜਾਂਦੀ ਹੈ ਇਹ ਪਲਾਸਟਿਕ ਨਾਲ ਬਣੀ ਹੁੰਦੀ ਹੈ ਅਤੇ ਇਸ ਦੇ ਉੱਪਰ ਕੱਚ ਦੀ ਵਰਤੋਂ ਕੀਤੀ ਜਾਂਦੀ ਹੈ ।ਇਸ ਡੋਰ ਮੋਟਰਸਾਈਕਲ ਅਤੇ ਪੰਛੀਆਂ ਦੇ ਲਈ ਇੱਕ ਜਾਨਲੇਵਾ ਸਾਬਤ ਹੁੰਦੀ ਹੈ, ਜਿਸ ਵਿੱਚ ਉਲਝ ਕੇ ਉਹ ਜ਼ਖ਼ਮੀ ਹੋ ਜਾਂਦੇ ਹਨ ਜਾਂ ਮਰ ਜਾਂਦੇ ਹਨ । ਉਹਨਾਂ ਨੇ ਵਿਦਿਆਰਥੀਆਂ ਨੂੰ (E-Waste) ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਈ-ਕੂੜਾ (ਇਲੈਕਟ੍ਰਾਨਿਕ ਵੇਸਟ) ਵਿੱਚ ਪਲੱਗ, ਕੋਰਡ ਅਤੇ ਇਲੈਕਟ੍ਰਾਨਿਕ ਕੰਪੋਨੈਂਟਸ ਵਾਲੀ ਕੋਈ ਵੀ ਚੀਜ਼ ਸ਼ਾਮਲ ਹੋ ਸਕਦੀ ਹੈ।ਈ-ਕੂੜੇ ਦੇ ਆਮ ਸਰੋਤਾਂ ਵਿੱਚ ਟੈਲੀਵਿਜ਼ਨ, ਕੰਪਿਊਟਰ, ਮੋਬਾਈਲ ਫੋਨ ਅਤੇ ਕਿਸੇ ਵੀ ਕਿਸਮ ਦਾ ਘਰੇਲੂ ਉਪਕਰਣ, ਏਅਰ ਕੰਡੀਸ਼ਨਰ ਤੋਂ ਲੈ ਕੇ ਬੱਚਿਆਂ ਦੇ ਖਿਡੌਣਿਆਂ ਤੱਕ ਸ਼ਾਮਲ ਹਨ।ਜਿਸ ਨੂੰ ਖਰਾਬ ਹੋਣ ਤੋ ਬਾਅਦ ਕੂੜੇ ਵਿੱਚ ਸੁੱਟ ਦਿੱਤਾ ਜਾਂਦਾ ਹੈ ਜਾਂ ਗੁੱਡਵਿਲ ਵਰਗੇ ਚੈਰਿਟੀ ਰੀਸੇਲਰ ਨੂੰ ਦਾਨ ਕੀਤੀਆਂ ਜਾਂਦੀਆਂ ਹਨ। ਅਕਸਰ, ਜੇ ਆਈਟਮ ਸਟੋਰ ਵਿੱਚ ਵੇਚੀ ਜਾਂਦੀ ਹੈ, ਤਾਂ ਇਸਨੂੰ ਸੁੱਟ ਦਿੱਤਾ ਜਾਵੇਗਾ। ਈ-ਕੂੜਾ ਜ਼ਹਿਰੀਲੇ ਰਸਾਇਣਾਂ ਕਾਰਨ ਖਾਸ ਤੌਰ ‘ਤੇ ਖ਼ਤਰਨਾਕ ਹੁੰਦਾ ਹੈ ਜੋ ਦੱਬੇ ਜਾਣ ‘ਤੇ ਕੁਦਰਤੀ ਤੌਰ ‘ਤੇ ਅੰਦਰ ਦੀਆਂ ਧਾਤਾਂ ਵਿੱਚੋਂ ਨਿਕਲਦੇ ਹਨ।
ਉਹਨਾਂ ਨੇ ਇਸ ਨੂੰ ਇਸਤੇਮਾਲ ਨਾ ਕਰਨ ਦੀ ਸਲਾਹ ਦਿੱਤੀ ।ਅਪਲਾਇਡ ਸਾਇੰਸ ਵਿਭਾਗ ਦੇ ਮੁਖੀ ਅਤੇ ਐਨ ਐਸ ਐਸ ਅਤੇ ਰੈੱਡ ਰਿਬਨ ਕਲੱਬ ਦੇ ਮੁਖੀ ਡਾ. ਕੁਲਵਿੰਦਰ ਸਿੰਘ ਪਰਮਾਰ ਨੇ ਵੀ ਵਿਦਿਆਰਥੀਆਂ ਨੂੰ ਪੀਪੀਸੀਬੀ ਅਤੇ ਸੀ ਪੀਸੀਬੀ ਦੇ ਹੋਰ ਕੰਮਾਂ ਦੀ ਜਾਣਕਾਰੀ ਦਿੱਤੀ ।ਇਸ ਮੌਕੇ ਤੇ ਡਾ. ਸੁਨੀਲ ਕੁਮਾਰ ਮਾਹਲਾ,ਡਾ. ਬ੍ਰੀਜ਼ੇਸ਼ ਬਕਾਰੀਆ,ਗਗਨਜੋਤ ਸਿੰਘ, ਡਾ ਰਿੰਕੂ ਵਾਲੀਆ, ਇੰਜੀ.ਪੁਨੀਤ ਕੁਮਾਰ,ਇੰਜੀ ਰਜਿੰਦਰ ਕੁਮਾਰ, ਮੇਡਮ ਖੁਸ਼ਵਿੰਦਰ ਅਤੇ ਕੁਲਬੀਰ ਸਿੰਘ ਆਦਿ ਮੌਜੂਦ ਸਨ ।